25.9 C
Sacramento
Wednesday, October 4, 2023
spot_img

ਟਰੂਡੋ ਸਰਕਾਰ ਵਿਦਿਆਰਥੀਆਂ ਦਾ ਸਟੱਡੀ ਵੀਜ਼ਾ ਸੀਮਤ ਕਰਨ ਦੀ ਤਿਆਰੀ ‘ਚ

ਓਟਵਾ, 1 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਹਾਊਸਿੰਗ, ਇਨਫਰਾਸਟਰੱਕਚਰ ਤੇ ਕਮਿਊਨਿਟੀਜ਼ ਮੰਤਰੀ ਸ਼ਾਨ ਫ੍ਰੇਜ਼ਰ ਨੇ ਸੰਕੇਤ ਦਿੱਤੇ ਹਨ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ੇ ਦਾ ਮੁਲਾਂਕਣ ਕਰਨ ਦੀ ਲੋੜ ਹੈ ਤੇ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਗਿਣਤੀ ਨੂੰ ਸੀਮਿਤ ਕੀਤਾ ਜਾ ਸਕਦਾ ਹੈ। ਫ੍ਰੇਜ਼ਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ‘ਚ ਤੇਜ਼ੀ ਨਾਲ ਆ ਰਹੇ ਵਿਦਿਆਰਥੀਆਂ ਕਰਕੇ ਜ਼ਮੀਨ ਤੇ ਮਕਾਨ ਦੇ ਰੇਟਾਂ ‘ਤੇ ਕਾਫੀ ਬੁਰਾ ਪ੍ਰਭਾਵ ਪੈ ਰਿਹਾ ਹੈ।
ਕੈਨੇਡਾ ਦੀ ਟਰੂਡੋ ਸਰਕਾਰ ਦੇ ਮੰਤਰੀ ਦੇ ਬਿਆਨ ਦਾ ਪੰਜਾਬ ‘ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਇਸ ਫੈਸਲੇ ਨਾਲ ਭਾਰਤੀਆਂ ਦਾ ਕੈਨੇਡਾ ਆਉਣ ਦਾ ਸੁਪਨਾ ਟੁੱਟ ਸਕਦਾ ਹੈ। ਕੈਨੇਡਾ ਵਿਚ ਲੋਕਾਂ ਦੇ ਰਹਿਣ ਦੀ ਜਗ੍ਹਾ ਘੱਟ ਪੈ ਰਹੀ ਹੈ। ਇਸ ਲਈ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ‘ਤੇ ਲਗਾਮ ਲਗਾਉਣ ਦੀ ਤਿਆਰੀ ਵਿਚ ਹੈ। 2022 ‘ਚ ਕੈਨੇਡਾ ‘ਚ 184 ਦੇਸ਼ਾਂ ਤੋਂ 8 ਲੱਖ ਤੋਂ ਜ਼ਿਆਦਾ ਵਿਦਿਆਰਥੀ ਆਏ, ਜਦੋਂਕਿ 2015 ‘ਚ ਇਹ ਗਿਣਤੀ 4 ਲੱਖ ਤੋਂ ਘੱਟ ਸੀ।
ਕੈਨੇਡਾ ਦੇ ਓਟਵਾ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਲੀਡਰ ਜਸਵਿੰਦਰ ਸਿੰਘ ਜੱਸਾ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਇਹ ਭੀੜ ਆਉਣਾ ਸਿਆਸਤ ਦਾ ਇਕ ਹਿੱਸਾ ਸੀ। ਕੈਨੇਡਾ 2024 ਤੱਕ ਆਪਣੇ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਵਿਚ ਇਕ ਨਵੇਂ ਭਰੋਸੇਯੋਗ ਢਾਂਚੇ ਨੂੰ ਲਾਗੂ ਕਰਨ ਦੀ ਯੋਜਨਾ ਬਣਾਰਿਹਾ ਹੈ। ਪਿਛਲੇ 7 ਸਾਲਾਂ ਵਿਚ ਘਰਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।
ਕੈਨੇਡਾ ਦੇ ਸਟੱਡੀ ਵੀਜ਼ਾ ਮਾਹਿਰ ਰਮਨ ਕੁਮਾਰ ਨੇ ਕਿਹਾ ਕਿ ਕੁਝ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਸੰਸਥਾਵਾਂ ਨੂੰ ਭਰੋਸੇਯੋਗ ਸੰਸਥਾ ਵਜੋਂ ਨਾਮਜ਼ਦ ਕੀਤੇ ਜਾਣ ਦੀ ਤਿਆਰੀ ਹੈ। ਜੇਕਰ ਇਹ ਫੈਸਲਾ ਹੁੰਦਾ ਹੈ ਤਾਂ ਇਸ ਦੀ ਲਪੇਟ ਵਿਚ ਕਈ ਅਜਿਹੇ ਕਾਲਜ ਆ ਜਾਣਗੇ, ਜਿਨ੍ਹਾਂ ਦਾ ਮਕਸਦ ਸਿਰਫ ਡਿਗਰੀ ਦੇ ਕੇ ਬੱਚਿਆਂ ਨੂੰ ਵਰਕ ਪਰਮਿਟ ਤੱਕ ਭੇਜਣਾ ਹੈ।
ਸਟੱਡੀ ਵੀਜ਼ਾ ਮਾਹਿਰ ਸੁਕਾਂਤ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਜਨਵਰੀ ਸਮੈਸਟਰ ਦੀ ਤਿਆਰੀ ਹੋ ਰਹੀ ਹੈ ਤੇ ਸਾਰੇ ਕਾਲਜਾਂ ਦੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ। ਇਸ ਲਈ ਜੇਕਰ ਵਿਦਿਆਰਥੀ ‘ਤੇ ਕੋਈ ਫੈਸਲਾ ਆਉਂਦਾ ਹੈ, ਤਾਂ ਇਹ ਕਾਫੀ ਨਿਰਾਸ਼ਾਜਨਕ ਹੋਵੇਗਾ। ਬੱਚੇ ਫੀਸ ਅਦਾ ਕਰ ਚੁੱਕੇ ਹਨ, ਸਟੱਡੀ ਵੀਜ਼ਾ ਦੀ ਪ੍ਰਕਿਰਿਆ ਚੱਲ ਰਹੀ ਹੈ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles