#INDIA

ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਐੱਲ.ਓ.ਸੀ. ‘ਤੇ ਸੁਰੱਖਿਆ ਦਸਤਿਆਂ ਨੇ ਘੁਸਪੈਠ ਕੀਤੀ ਨਾਕਾਮ: ਦੋ ਅੱਤਵਾਦੀ ਮਾਰੇ

ਸ੍ਰੀਨਗਰ, 30 ਸਤੰਬਰ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਅੱਜ ਕੰਟਰੋਲ ਰੇਖਾ ‘ਤੇ ਸੁਰੱਖਿਆ ਬਲਾਂ ਨੇ ਘੁਸਪੈਠ ਨੂੰ ਨਾਕਾਮ ਕਰਦੇ ਹੋਏ ਦੋ ਅੱਤਵਾਦੀ ਮਾਰ ਦਿੱਤੇ। ਘੁਸਪੈਠ ਦੀ ਕੋਸ਼ਿਸ਼ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਮਾਛਿਲ ਸੈਕਟਰ ਦੇ ਕੁਮਕੜੀ ਇਲਾਕੇ ਵਿਚ ਹੋਈ। ਕੁਪਵਾੜਾ ਪੁਲਿਸ ਨੇ ਪੋਸਟ ਵਿਚ ਕਿਹਾ, ‘ਕੁਪਵਾੜਾ ਪੁਲਿਸ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਮਾਛਿਲ ਸੈਕਟਰ ਦੇ ਕੁਮਕੜੀ ਖੇਤਰ ਵਿਚ ਫੌਜ ਨਾਲ ਸਾਂਝੇ ਅਪਰੇਸ਼ਨ ਵਿਚ ਹੁਣ ਤੱਕ ਦੋ ਘੁਸਪੈਠੀਆਂ ਨੂੰ ਮਾਰਿਆ ਹੈ। ਮੁਕਾਬਲੇ ਵਾਲੀ ਥਾਂ ਤੋਂ ਹੁਣ ਤੱਕ ਦੋ ਏਕੇ ਰਾਈਫਲਾਂ, ਚਾਰ ਏਕੇ ਮੈਗਜ਼ੀਨ, 90 ਕਾਰਤੂਸ, ਇੱਕ ਪਾਕਿਸਤਾਨੀ ਪਿਸਤੌਲ, ਇੱਕ ਪਾਊਚ ਅਤੇ ਪਾਕਿਸਤਾਨੀ ਕਰੰਸੀ ਵਿਚ 2,100 ਰੁਪਏ ਬਰਾਮਦ ਕੀਤੇ ਗਏ ਹਨ।

Leave a comment