25.9 C
Sacramento
Wednesday, October 4, 2023
spot_img

ਜੰਗ-ਏ-ਆਜ਼ਾਦੀ ਯਾਦਗਾਰ ਵਿਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਾਂਗੇ-ਮੁੱਖ ਮੰਤਰੀ

ਚੰਡੀਗੜ੍ਹ, 17 ਜੂਨ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕਰਦਿਆਂ ਕਿਹਾ ਕਿ ਲੋਕਾਂ ਦੇ ਪੈਸੇ ਖੁਰਦ-ਬੁਰਦ ਕਰਨ ਲਈ ਹਰੇਕ ਹਮਦਰਦ, ਸਿਰਦਰਦ ਜਾਂ ਬੇਦਰਦ ਨੂੰ ਬੇਪਰਦ ਕੀਤਾ ਜਾਵੇਗਾ।
ਅੱਜ ਇੱਥੇ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ, “ਵਿਜੀਲੈਂਸ ਬਿਊਰੋ ਸ਼ਹੀਦਾਂ ਦੀ ਯਾਦਗਾਰ ‘ਜੰਗ -ਏ-ਅਜ਼ਾਦੀ’ ਦੀ ਇਮਾਰਤ ਬਣਾਉਣ ਵਿਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਸਬੰਧ ਵਿੱਚ ਰਸੂਖਦਾਰ ਵਿਅਕਤੀ ਨੂੰ ਬੁਲਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਮੀਡੀਆ ਉਤੇ ਹਮਲਾ ਕਿਵੇਂ ਹੋਇਆ? ਭਗਵੰਤ ਮਾਨ ਨੇ ਕਿਹਾ ਕਿ ਇਹ ਮਾਮਲਾ ਮਹਾਨ ਸ਼ਹੀਦਾਂ ਦੇ ਨਾਮ ਉਤੇ ਬਣਾਈ ਗਈ ਯਾਦਗਾਰ ਲਈ ਵਰਤੀ 200 ਕਰੋੜ ਦੀ ਰਾਸ਼ੀ ਦੀ ਜਵਾਬਦੇਹੀ ਦਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਕੀ ਇਹ ਪੈਸਾ ਮੀਡੀਆ ਦੇ ਨਾਮ ਉਤੇ ਜਾਰੀ ਕੀਤਾ ਗਿਆ? ਜੇਕਰ ਨਹੀਂ ਤਾਂ ਫੇਰ ਅਖਬਾਰ ਦਾ ਇਸ ਨਾਲ ਕੀ ਲੈਣਾ-ਦੇਣਾ? ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਮੈਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਆਪਣੇ ਗੁਨਾਹਾਂ ਤੋਂ ਬਚਣ ਲਈ ਹਮਦਰਦ ਦੇ ਪੈਰੀਂ ਡਿਗਦੇ ਹਨ।” ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲੈਣ ਲਈ ਜੁਆਬਦੇਹੀ ਤੈਅ ਕਰਨਗੇ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles