#EUROPE

ਜੋਅ ਬਾਈਡਨ ਵੱਲੋਂ ਕਿੰਗ ਚਾਰਲਜ਼ ਨਾਲ ਮੁਲਾਕਾਤ

ਲੰਡਨ, 11 ਜੁਲਾਈ  (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਮਵਾਰ ਨੂੰ ਵਿੰਜਰ ਕਾਂਸਲ ‘ਚ ਕਿੰਗ ਚਾਰਲਜ਼ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਇਕੱਠਿਆਂ ਚਾਹ ਪੀਂਦਿਆਂ ਵਾਤਾਵਰਣ ਤਬਦੀਲੀਆਂ ਬਾਰੇ ਵਿਚਾਰ ਚਰਚਾ ਵੀ ਕੀਤੀ। ਇਸ ਤੋਂ ਪਹਿਲਾਂ ਬਾਇਡਨ ਨੇ ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਸੀ।
ਕਿੰਗ ਚਾਰਲਜ਼ ਦੀ ਤਾਜਪੋਸ਼ੀ ਮਗਰੋਂ ਜੋਅ ਬਾਇਡਨ ਦੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਸੀ। ਕਿੰਗ ਚਾਲਰਜ਼ ਦੀ ਤਾਜਪੋਸ਼ੀ ਮਈ ਮਹੀਨੇ ਵਿਚ ਹੋਈ ਸੀ। ਇਸ ਸਬੰਧੀ ਸਮਾਗਮ ‘ਚ ਜੋਅ ਬਾਇਡਨ ਸ਼ਾਮਲ ਨਹੀਂ ਹੋਏ ਸੀ। ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੀ ਪਤਨੀ ਜਿੱਲ ਬਾਇਡਨ ਨੇ ਸ਼ਮੂਲੀਅਤ ਕੀਤੀ ਸੀ। ਹਾਲਾਂਕਿ ਜੋਅ ਤੇ ਜਿੱਲ ਬਾਇਡਨ ਵੱਲੋਂ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਰਾਣੀ ਐਲੀਜ਼ਾਬੇਥ ਦੀਆਂ ਅੰਤਿਮ ਰਸਮਾਂ ‘ਚ ਸ਼ਮੂਲੀਅਤ ਕੀਤੀ ਗਈ ਸੀ।

Leave a comment