#AMERICA

‘ਜੋਅ ਬਾਇਡਨ ਸੁਰੱਖਿਆ ਕਾਰਨਾਂ ਕਰਕੇ ਟਿਕਟੋਕ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਦੇ ਹੱਕ ‘ਚ’

ਵਾਸ਼ਿੰਗਟਨ, 29 ਮਾਰਚ (ਪੰਜਾਬ ਮੇਲ)- ਅਮਰੀਕੀ ਸੈਨੇਟ ਦੀ ਖੁਫੀਆ ਕਮੇਟੀ ਦੇ ਚੇਅਰਮੈਨ ਮਾਰਕ ਵਾਰਨਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਸੁਰੱਖਿਆ ਕਾਰਨਾਂ ਕਰਕੇ ਚੀਨੀ ਵੀਡੀਓ-ਸ਼ੇਅਰਿੰਗ ਐਪ ਟਿਕਟੋਕ ‘ਤੇ ਪਾਬੰਦੀ ਲਗਾਉਣ ਲਈ ਦੋ-ਪੱਖੀ ਬਿੱਲ ਦੇ ਹੱਕ ਵਿਚ ਹਨ। ਸੀ.ਬੀ.ਐੱਸ. ਦੇ ਫੇਸ ਦਿ ਨੇਸ਼ਨ ਸ਼ੋਅ ‘ਤੇ ਪੁੱਛੇ ਜਾਣ ‘ਤੇ ਕੀ ਅਮਰੀਕੀ ਸਰਕਾਰ ਡਰਾਫਟ ਕਾਨੂੰਨ ਪਾਸ ਕਰਨਾ ਚਾਹੁੰਦੀ ਹੈ ਤੇ ਵਾਰਨਰ ਨੇ ਕਿਹਾ ਕਿ ”ਮੈਨੂੰ ਲਗਦਾ ਹੈ ਕਿ ਬਾਇਡਨ ਪ੍ਰਸ਼ਾਸਨ ਇਸ ਬਿੱਲ ਦੇ ਹੱਕ ਵਿਚ ਹੈ।”
ਉਸਨੇ ਕਿਹਾ ਕਿ ਅਮਰੀਕੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਮਾਰਚ ਦੇ ਸ਼ੁਰੂ ਵਿਚ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ, ਜੋ ਅਮਰੀਕੀ ਸਰਕਾਰ ਨੂੰ ਟਿਕਟੋਕ ਜਾਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਸਮਝੇ ਜਾਣ ਵਾਲੇ ਕਿਸੇ ਹੋਰ ਵਿਦੇਸ਼ੀ ਐਪ ‘ਤੇ ਪਾਬੰਦੀ ਲਗਾਉਣ ਦੀ ਆਗਿਆ ਦੇਵੇਗੀ। ਉਸ ਨੇ ਕਿਹਾ ਕਿ ਟਿਕਟੋਕ ਨਾ ਸਿਰਫ ਯੂ.ਐੱਸ. ਉਪਭੋਗਤਾਵਾਂ ਦੀ ਗੋਪਨੀਯਤਾ ਨੂੰ ਖਤਰੇ ਵਿਚ ਪਾ ਸਕਦਾ ਹੈ, ਬਲਕਿ ਇਹ ਇੱਕ ਪ੍ਰਚਾਰ ਸਾਧਨ ਵੀ ਹੋ ਸਕਦਾ ਹੈ। ਮੇਰਾ ਸਭ ਤੋਂ ਵੱਡਾ ਡਰ ਇਹ ਹੈ ਕਿ ਚੈਨਲ ਨੂੰ ਪ੍ਰਚਾਰ ਦੇ ਉਦੇਸ਼ਾਂ ਜਾਂ ਗ਼ਲਤ ਜਾਣਕਾਰੀ ਲਈ ਕਿਵੇਂ ਵਰਤਿਆ ਜਾ ਸਕਦਾ ਹੈ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਬਿੱਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸੰਵੇਦਨਸ਼ੀਲ ਤਕਨਾਲੋਜੀ ਖੇਤਰਾਂ ਵਿਚ ਚਿੰਤਾ ਤੋਂ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਅਮਰੀਕਾ ਵਿਚ ਮੌਜੂਦਾ ਸਮੇਂ ਵਿਚ ਡੇਢ ਕਰੋੜ ਤੋਂ ਵੱਧ ਟਿਕਟੋਕ ਉਪਭੋਗਤਾ ਹਨ। ਯੂ.ਐੱਸ. ਦੇ ਅੱਧੇ ਤੋਂ ਵੱਧ ਰਾਜਾਂ ਨੇ ਚੀਨੀ ਸਰਕਾਰ ਦੁਆਰਾ ਵਰਤੇ ਜਾ ਰਹੇ ਉਪਭੋਗਤਾ ਡੇਟਾ ਬਾਰੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਸਰਕਾਰੀ ਟੂਲਸ ਤੋਂ ਟਿਕਟੋਕ ਤੱਕ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਹੈ।

Leave a comment