#AMERICA

ਜੋਅ ਬਾਇਡਨ ਵਲੋਂ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਉਮੀਦਵਾਰੀ ਦਾ ਐਲਾਨ

-ਮਿਸ਼ੇਲ ਓਬਾਮਾ ਹੈਰਾਨੀਜਨਕ ਉਮੀਦਵਾਰ ਵਜੋਂ ਪਲਟ ਸਕਦੀ ਬਾਜ਼ੀ
ਵਾਸ਼ਿੰਗਟਨ, 21 ਅਗਸਤ (ਪੰਜਾਬ ਮੇਲ)- ਅਮਰੀਕਾ ’ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ’ਚ ਕਾਫੀ ਸਰਗਰਮੀ ਹੈ| ਪਾਰਟੀ ਪ੍ਰਾਇਮਰੀਜ਼ ਯਾਨੀ ਚੋਣ ਮੀਟਿੰਗਾਂ ਅਗਲੇ ਮਹੀਨੇ ਤੋਂ ਸ਼ੁਰੂ ਹੋਣਗੀਆਂ| ਰਾਸ਼ਟਰਪਤੀ ਜੋਅ ਬਾਇਡਨ ਨੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਉਮੀਦਵਾਰੀ ਦਾ ਐਲਾਨ ਕੀਤਾ ਹੈ| ਪਰ ਬਾਇਡਨ ਦੀ ਘਟਦੀ ਭਰੋਸੇਯੋਗਤਾ ਅਤੇ ਵਧਦੀ ਉਮਰ ਕਾਰਨ ਡੈਮੋਕ੍ਰੇਟਿਕ ਪਾਰਟੀ ਦੇ ਕੁਝ ਆਗੂ ਉਸ ਦੇ ਦਾਅਵੇ ਨੂੰ ਕਮਜ਼ੋਰ ਮੰਨ ਰਹੇ ਹਨ| ਉਨ੍ਹਾਂ ਦਾ ਦਾਅਵਾ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਹੈਰਾਨੀਜਨਕ ਉਮੀਦਵਾਰ ਵਜੋਂ ਬਾਜੀ ਨੂੰ ਪਲਟ ਸਕਦੀ ਹੈ| ਕਨੈਕਟੀਕਟ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਕਾਂਗਰਸ ਦੇ ਨੁਮਾਇੰਦੇ ਜਿਮ ਹਾਈਮਸ ਦਾ ਕਹਿਣਾ ਹੈ ਕਿ ਮਿਸ਼ੇਲ ਦਾ ਅਕਸ ਕ੍ਰਿਸ਼ਮਈ ਹੈ|
ਨਿਊਯਾਰਕ ਦੇ ਪ੍ਰਮੁੱਖ ਡੈਮੋਕ੍ਰੇਟਿਕ ਨੇਤਾ ਇੰਗ੍ਰਿਡ ਲੁਈਸ ਦਾ ਕਹਿਣਾ ਹੈ ਕਿ ਭਾਵੇਂ ਬਾਇਡਨ ਨੇ ਬਿਹਤਰ ਕੰਮ ਕੀਤੇ ਹਨ, ਪਰ 81 ਸਾਲਾ ਰਾਸ਼ਟਰਪਤੀ ਬਾਇਡਨ ਦੀ ਸਿਹਤ ਲਗਾਤਾਰ ਡਾਵਾਂਡੋਲ ਬਣੀ ਹੋਈ ਹੈ| ਕਦੇ ਜਹਾਜ਼ ’ਚ ਸਵਾਰ ਹੁੰਦੇ ਸਮੇਂ ਤਾਂ ਕਦੇ ਸਾਈਕਲ ਚਲਾਉਂਦੇ ਸਮੇਂ ਬਾਈਡਨ ਦੇ ਡਿੱਗਣ ਦੇ ਵੀਡੀਓ ਵਾਇਰਲ ਹੁੰਦੇ ਹਨ| ਇੰਗ੍ਰਿਡ ਦਾ ਕਹਿਣਾ ਹੈ ਕਿ ਇਸ ਦਾ ਅਸਰ ਵੋਟਰਾਂ ’ਤੇ ਵੀ ਪੈਂਦਾ ਹੈ| ਜਦੋਂ ਕਿ ਮਿਸ਼ੇਲ ਬਹੁਤ ਐਕਟਿਵ ਹੈ| ਅੱਠ ਸਾਲ ਉਹ ਅਮਰੀਕਾ ਦੀ ਫਸਟ ਲੇਡੀ ਰਹੀ ਹੈ, ਉਹ ਰਾਜਨੀਤਕ ਢੰਗਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੈ| ਇੱਕ ਤਾਜ਼ਾ ਸਰਵੇਖਣ ਵਿਚ ਬਾਇਡਨ ਦੀ ਲੋਕਪ੍ਰਿਅਤਾ ਰੇਟਿੰਗ ਸਿਰਫ 39% ਰਹਿ ਗਈ ਹੈ| ਉਹ ਅਮਰੀਕਾ ਦੇ 75 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਅਪ੍ਰਸਿੱਧ ਰਾਸ਼ਟਰਪਤੀ ਬਣ ਗਏ ਹਨ| ਟਰੰਪ, ਓਬਾਮਾ, ਬੁਸ਼ ਜੂਨੀਅਰ, ਜਾਂ ਕਲਿੰਟਨ ਦੀ ਪ੍ਰਸਿੱਧੀ ਰੇਟਿੰਗ ਕਦੇ ਵੀ 50% ਤੋਂ ਘੱਟ ਨਹੀਂ ਸੀ|
ਮਿਸ਼ੇਲ ਟਰੰਪ ਦੇ ਏਜੰਡੇ ਦਾ ਹੋਵੇਗੀ ਜਵਾਬ
-ਮਿਸ਼ੇਲ ਨੂੰ ਡੈਮੋਕ੍ਰੇਟਿਕ ਪਾਰਟੀ ਕਨਵੈਨਸ਼ਨ ’ਚ ਆਪਣਾ ਦਾਅਵਾ ਪੇਸ਼ ਕਰਨਾ ਹੋਵੇਗਾ| ਇਹ ਪਾਰਟੀ ਕਨਵੈਨਸ਼ਨ ਅਗਸਤ, 2024 ਵਿਚ ਹੋਵੇਗਾ|
-ਮਿਸ਼ੇਲ ਦੇ ਆਉਣ ਨਾਲ, ਡੈਮੋਕਰੇਟਸ ਮਿਸ਼ੇਲ-ਕਮਲਾ ਜੋੜੀ ਇੱਕ ਆਲ-ਵੂਮੈਨ ਬਿਰਤਾਂਤ ਤਿਆਰ ਕਰੇਗਾ| ਅਮਰੀਕਾ ਵਿਚ ਹੁਣ ਤੱਕ ਕੋਈ ਵੀ ਔਰਤ ਰਾਸ਼ਟਰਪਤੀ ਨਹੀਂ ਬਣੀ ਹੈ|
-ਟਰੰਪ ਕੱਟੜਪੰਥੀ ਗੋਰੇ ਨਸਲਵਾਦ ਦਾ ਸਮਰਥਕ ਹੈ, ਜਦੋਂਕਿ ਮਿਸ਼ੇਲ ਇੱਕ ਉਦਾਰਵਾਦੀ ਹੈ ਅਤੇ ਅਮਰੀਕਾ ਵਿਚ ਸਾਰੇ ਭਾਈਚਾਰਿਆਂ ਲਈ ਬਰਾਬਰ ਅਧਿਕਾਰਾਂ ਦੀ ਸਮਰਥਕ ਹੈ|
-ਬਾਇਡਨ ਦੀ ਵਧਦੀ ਉਮਰ ਨੂੰ ਟਰੰਪ ਵੱਡਾ ਮੁੱਦਾ ਬਣਾ ਰਹੇ ਹਨ, ਜੇਕਰ ਮਿਸ਼ੇਲ ਚੋਣ ਮੈਦਾਨ ’ਚ ਉਤਰਦੀ ਹੈ, ਤਾਂ ਟਰੰਪ ਦੇ ਹੱਥਾਂ ’ਚ ਇਹ ਮੁੱਦਾ ਨਹੀਂ ਹੋਵੇਗਾ|
-ਮਿਸ਼ੇਲ ਦੇ ਆਉਣ ਨਾਲ ਡੈਮੋਕ੍ਰੇਟਿਕ ਪਾਰਟੀ ਨੂੰ ਸੱਤਾ ਵਿਰੋਧੀ ਫੈਕਟਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਪਾਰਟੀ ਦੂਸਰਾ ਕਾਰਜਕਾਲ ਹਾਸਲ ਕਰ ਸਕੇਗੀ|

Leave a comment