18.4 C
Sacramento
Friday, September 22, 2023
spot_img

ਜੋਅ ਬਾਇਡਨ ਅਤੇ ਕੇਵਿਨ ਮੈਕਕਾਰਥੀ ਵਿਚਾਲੇ ਕਰਜ਼ੇ ਦੀ ਸੀਮਾ ਨੂੰ ਲੈ ਕੇ ਹੋਇਆ ਸਮਝੌਤਾ!

-ਸਮਝੌਤੇ ਤਹਿਤ ਕਰਜ਼ੇ ਦੀ ਸੀਮਾ ਵਧਾ ਕੇ 31.4 ਟ੍ਰਿਲੀਅਨ ਡਾਲਰ ਕਰਨ ‘ਤੇ ਬਣੀ ਸਹਿਮਤੀ
– ਅਮਰੀਕਾ ‘ਤੇ ਦੀਵਾਲੀਏਪਣ ਦਾ ਖਤਰਾ ਟਲਿਆ!
ਵਾਸ਼ਿੰਗਟਨ, 31 ਮਈ (ਪੰਜਾਬ ਮੇਲ)- ਅਮਰੀਕਾ ਸਮੇਤ ਪੂਰੀ ਦੁਨੀਆ ਲਈ ਰਾਹਤ ਦੀ ਖ਼ਬਰ ਹੈ। ਕਰਜ਼ੇ ਦੇ ਸੰਕਟ ਨਾਲ ਜੂਝ ਰਿਹਾ ਅਮਰੀਕਾ ਦੀਵਾਲੀਆ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਸੀ ਪਰ ਹੁਣ ਲੱਗਦਾ ਹੈ ਕਿ ਜਲਦੀ ਹੀ ਅਮਰੀਕਾ ਇਸ ਸੰਕਟ ‘ਤੇ ਕਾਬੂ ਪਾ ਲਵੇਗਾ। ਦਰਅਸਲ ਰਾਸ਼ਟਰਪਤੀ ਜੋਅ ਬਾਈਡੇਨ, ਰਿਪਬਲਿਕਨ ਸੰਸਦ ਮੈਂਬਰ ਅਤੇ ਅਮਰੀਕੀ ਕਾਂਗਰਸ ਦੇ ਸਪੀਕਰ ਕੇਵਿਨ ਮੈਕਕਾਰਥੀ ਵਿਚਕਾਰ ਕਰਜ਼ੇ ਦੀ ਸੀਮਾ ਨੂੰ ਲੈ ਕੇ ਲਗਭਗ ਸਮਝੌਤਾ ਹੋ ਚੁੱਕਾ ਹੈ। ਇਸ ਸਮਝੌਤੇ ਤਹਿਤ ਕਰਜ਼ੇ ਦੀ ਸੀਮਾ ਵਧਾ ਕੇ 31.4 ਟ੍ਰਿਲੀਅਨ ਡਾਲਰ ਕਰਨ ‘ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਅਮਰੀਕਾ ‘ਚ ਕਰੀਬ ਇਕ ਮਹੀਨੇ ਤੋਂ ਚੱਲ ਰਿਹਾ ਟਕਰਾਅ ਵੀ ਖ਼ਤਮ ਹੋ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਸਿਖਰਲੇ ਨੇਤਾਵਾਂ ਵਿਚਾਲੇ ਅਜੇ ਤੱਕ ਪੂਰਾ ਸਮਝੌਤਾ ਨਹੀਂ ਹੋਇਆ ਹੈ ਪਰ ਲਗਭਗ ਸਹਿਮਤੀ ਬਣ ਗਈ ਹੈ। ਅਜੇ ਕੁਝ ਚੀਜ਼ਾਂ ‘ਤੇ ਗੱਲਬਾਤ ਬਾਕੀ ਹੈ ਅਤੇ ਜਲਦੀ ਹੀ ਦੋਵੇਂ ਨੇਤਾ ਸਮਝੌਤੇ ‘ਤੇ ਅੰਤਿਮ ਮੋਹਰ ਲਗਾਉਣਗੇ। ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਬਾਇਡਨ ਅਤੇ ਕੇਵਿਨ ਮੈਕਕਾਰਥੀ ਵਿਚਾਲੇ 90 ਮਿੰਟ ਤੱਕ ਫੋਨ ‘ਤੇ ਗੱਲਬਾਤ ਹੋਈ। ਇਸ ਡੀਲ ਨਾਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਅਮਰੀਕਾ ਨੂੰ ਰਾਹਤ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਜੇਕਰ ਜਲਦ ਹੀ ਕਰਜ਼ ਸੀਮਾ ‘ਤੇ ਕੋਈ ਸਮਝੌਤਾ ਨਾ ਹੁੰਦਾ ਤਾਂ ਅਮਰੀਕਾ ਦਾ ਖਜ਼ਾਨਾ ਖਾਲੀ ਹੋ ਸਕਦਾ ਸੀ, ਜਿਸ ਕਾਰਨ ਅਮਰੀਕਾ ‘ਤੇ ਦੀਵਾਲੀਏਪਣ ਦਾ ਖਤਰਾ ਸੀ। ਇਸ ਨਾਲ ਨਾ ਸਿਰਫ ਅਮਰੀਕਾ ਬਲਕਿ ਪੂਰੀ ਵਿਸ਼ਵ ਅਰਥਵਿਵਸਥਾ ਪ੍ਰਭਾਵਿਤ ਹੁੰਦੀ।
ਅਮਰੀਕੀ ਸਰਕਾਰ ਆਪਣੇ ਖਰਚਿਆਂ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਾਨੂੰਨੀ ਤੌਰ ‘ਤੇ ਪੈਸੇ ਉਧਾਰ ਲੈਂਦੀ ਹੈ। ਅਮਰੀਕਾ ਦੀ ਸੰਸਦ ਨੇ ਇੱਕ ਕਾਨੂੰਨ ਬਣਾ ਕੇ ਇਸ ਕਰਜ਼ੇ ਨੂੰ ਲੈਣ ਦੀ ਹੱਦ ਤੈਅ ਕੀਤੀ ਹੈ, ਜਿਸ ਨੂੰ ‘ਕਰਜ਼ਾ ਸੀਲਿੰਗ’ ਕਿਹਾ ਜਾਂਦਾ ਹੈ। ਅਮਰੀਕੀ ਸੰਵਿਧਾਨ ਮੁਤਾਬਕ ਕਾਂਗਰਸ ਨੂੰ ਸਰਕਾਰੀ ਖਰਚਿਆਂ ਨੂੰ ਕੰਟਰੋਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰ ਤੈਅ ਕਰਜ਼ਾ ਸੀਮਾ ਤੋਂ ਵੱਧ ਕਰਜ਼ਾ ਨਹੀਂ ਲੈ ਸਕਦੀ। ਅਮਰੀਕੀ ਪ੍ਰਤੀਨਿਧੀ ਸਭਾ ਵਿਚ ਵਿਰੋਧੀ ਰਿਪਬਲਿਕਨ ਪਾਰਟੀ ਨੂੰ ਬਹੁਮਤ ਹਾਸਲ ਹੈ। ਰਿਪਬਲਿਕਨ ਸੰਸਦ ਮੈਂਬਰ ਕਰਜ਼ੇ ਦੀ ਸੀਮਾ ਵਧਾਉਣ ਦੇ ਹੱਕ ਵਿਚ ਨਹੀਂ ਸਨ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles