10.9 C
Sacramento
Wednesday, March 22, 2023
spot_img

ਜੀ-20 ਸੰਮੇਲਨ ਦੀ ਅੰਮ੍ਰਿਤਸਰ ‘ਚ ਸ਼ੁਰੂਆਤ

ਜੀ-20 ਨਾਲ ਸਬੰਧਿਤ 28 ਮੁਲਕਾਂ ਦੇ ਲਗਭਗ 55 ਡੈਲੀਗੇਟ ਹੋਣਗੇ ਸ਼ਾਮਲ
ਅੰਮ੍ਰਿਤਸਰ/ਚੰਡੀਗੜ੍ਹ, 15 ਮਾਰਚ (ਪੰਜਾਬ ਮੇਲ)- ਭਾਰਤ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਗੁਰੂ ਨਗਰੀ ਵਿਖੇ ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਵਿਦੇਸ਼ੀ ਡੈਲੀਗੇਟ ਅੰਮ੍ਰਿਤਸਰ ਵਿਖੇ ਪਹੁੰਚ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ ਹੈ।
ਭਾਰਤ ਸਰਕਾਰ ਵੱਲੋਂ ਕਾਫੀ ਸਮਾਂ ਪਹਿਲਾਂ ਪੰਜਾਬ ਸਰਕਾਰ ਨੂੰ ਇਸ ਸੰਮੇਲਨ ਸਬੰਧੀ ਸੂਚਿਤ ਕਰ ਦਿੱਤਾ ਗਿਆ ਸੀ ਤੇ ਇਸ ਮੰਤਵ ਲਈ 100 ਕਰੋੜ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਸੀ।  ਸੰਮੇਲਨ ‘ਚ ਜੀ-20 ਨਾਲ ਸਬੰਧਿਤ 28 ਮੁਲਕਾਂ ਦੇ ਲਗਭਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ‘ਚ ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਕਾਰਜ ਸਮੂਹ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਜੀ-20 ਦੇ ਸਾਰੇ ਮੈਂਬਰ ਰਲ ਬੈਠਣਗੇ ਅਤੇ ਜੀ-20 ਦੇਸ਼ਾਂ ਦੇ ਨੌਜਵਾਨਾਂ ਦੇ ਭਵਿੱਖ ਲਈ ਕੀ ਕੀਤਾ ਜਾ ਸਕਦਾ, ਇਸ ਲਈ ਵਿਚਾਰਾਂ ਕਰਨਗੇ। ਸਿਖਰ ਸੰਮੇਲਨ ਵਿਚ ਪੈਨਲ ਡਿਸਕਸ਼ਨ ਨੂੰ ਚਾਰ ਪੜਾਵਾਂ ਵਿਚ ਵੰਡਿਆ ਗਿਆ ਹੈ।
ਦੱਸਣਯੋਗ ਹੈ ਕਿ ਇਹ ਜੀ-20 ਸੰਮੇਲਨ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਖੇ ਹੋ ਰਿਹਾ ਹੈ। ਇਸ ਸੰਮੇਲਨ ਦੌਰਾਨ 15 ਤੋਂ 17 ਮਾਰਚ ਤੱਕ ਸਿੱਖਿਆ ਖੇਤਰ ‘ਚ ਹੋਈਆਂ ਨਵੀਆਂ ਖੋਜਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰੋਨਾ ਕਾਲ ‘ਚ ਪੂਰੀ ਦੁਨੀਆਂ ‘ਚ ਸਿੱਖਿਆ ਦੇ ਖੇਤਰ ‘ਚ ਹੋ ਚੁੱਕੇ ਨੁਕਸਾਨ ‘ਤੇ ਵੀ ਚਰਚਾ ਕੀਤੀ ਜਾਣੀ ਹੈ।

Related Articles

Stay Connected

0FansLike
3,746FollowersFollow
20,700SubscribersSubscribe
- Advertisement -spot_img

Latest Articles