#AMERICA

ਜੀ-20 ਸਿਖਰ ਸੰਮੇਲਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤ ਲਈ ਹੋਏ ਰਵਾਨਾ

ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਭਾਰਤ ਰਵਾਨਾ ਹੋ ਗਏ ਹਨ। ਬਾਈਡੇਨ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਅਤਿ-ਆਧੁਨਿਕ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਵਿੱਚ ਹੋਣ ਵਾਲੇ 18ਵੇਂ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਏਅਰ ਫੋਰਸ 1 ਜੈੱਟ ਵਿੱਚ ਐਂਡਰਿਊ ਏਅਰ ਬੇਸ ਤੋਂ ਰਵਾਨਾ ਹੋਏ। ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਬਾਈਡੇਨ ਦਾ ਤਿੰਨ ਦਿਨਾਂ ਦਾ ਵਿਅਸਤ ਕਾਰਜਕ੍ਰਮ ਹੈ। ਅਮਰੀਕਾ ਤੋਂ ਰਵਾਨਾ ਹੋਣ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਥੋੜ੍ਹੇ ਸਮੇਂ ਲਈ ਜਰਮਨੀ ਦੇ ਰਾਮਸਟੀਨ ਪਹੁੰਚਣਗੇ ਅਤੇ ਥੋੜ੍ਹੇ ਸਮਾਂ ਠਹਿਰਨ ਤੋਂ ਬਾਅਦ ਉਸੇ ਦਿਨ ਨਵੀਂ ਦਿੱਲੀ ਪਹੁੰਚਣਗੇ।

Leave a comment