28.4 C
Sacramento
Wednesday, October 4, 2023
spot_img

ਜਾਤ ਵਿਤਕਰੇ ‘ਤੇ ਪਾਬੰਦੀ ਲਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ ਸਿਆਟਲ

* ਉੱਚੀ ਜਾਤ ਦੀ ਹਿੰਦੂ ਆਗੂ ਵੱਲੋਂ ਪੇਸ਼ ਮਤਾ 6-1 ਨਾਲ ਪਾਸ
ਵਾਸ਼ਿੰਗਟਨ, 23 ਫਰਵਰੀ (ਪੰਜਾਬ ਮੇਲ)- ਸਿਆਟਲ ਜਾਤ ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਭਾਰਤੀ-ਅਮਰੀਕੀ ਆਗੂ ਅਤੇ ਅਰਥਸ਼ਾਸਤਰੀ ਸ਼ਮਾ ਸਾਵੰਤ ਨੇ ਸਿਆਟਲ ਸਿਟੀ ਕੌਂਸਲ ‘ਚ ਵਿਤਕਰਾ ਨਾ ਕਰਨ ਦੀ ਨੀਤੀ ‘ਚ ਜਾਤ ਨੂੰ ਸ਼ਾਮਲ ਕਰਨ ਲਈ ਇਕ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ। ਉੱਚੀ ਜਾਤ ਦੀ ਹਿੰਦੂ ਆਗੂ ਸ਼ਮਾ ਸਾਵੰਤ ਦੇ ਮਤੇ ਨੂੰ ਸਿਆਟਲ ਦੇ ਸਦਨ ਯਾਨੀ ਸਿਟੀ ਕੌਂਸਲ ‘ਚ ਇਕ ਦੇ ਮੁਕਾਬਲੇ ਛੇ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ।
ਅਮਰੀਕਾ ‘ਚ ਜਾਤ ਆਧਾਰਿਤ ਵਿਤਕਰੇ ਦੇ ਮਾਮਲੇ ‘ਚ ਇਸ ਨਤੀਜੇ ਦਾ ਵੱਡਾ ਅਸਰ ਪੈ ਸਕਦਾ ਹੈ। ਮਤਾ ਪਾਸ ਹੋਣ ਮਗਰੋਂ ਸਾਵੰਤ ਨੇ ਕਿਹਾ, ”ਸਾਡੇ ਅੰਦੋਲਨ ਕਾਰਨ ਸਿਆਟਲ ‘ਚ ਜਾਤ ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜੋ ਦੇਸ਼ ‘ਚ ਪਹਿਲੀ ਵਾਰ ਹੋਇਆ ਹੈ। ਇਸ ਫ਼ੈਸਲੇ ਦੀ ਜਾਣਕਾਰੀ ਦੇਸ਼ ਭਰ ‘ਚ ਫੈਲਾਉਣ ਲਈ ਸਾਨੂੰ ਇਸ ਅੰਦੋਲਨ ਨੂੰ ਅੱਗੇ ਵਧਾਉਣਾ ਹੋਵੇਗਾ।”
ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜਯਾਪਾਲ ਨੇ ਵੀ ਇਸ ਨੂੰ ਆਪਣੀ ਹਮਾਇਤ ਦਿੱਤੀ ਸੀ। ਉਨ੍ਹਾਂ ਕਿਹਾ, ”ਅਮਰੀਕਾ ਸਮੇਤ ਦੁਨੀਆਂ ‘ਚ ਕਿਤੇ ਵੀ ਜਾਤ ਆਧਾਰਿਤ ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਇਸੇ ਲਈ ਕੁਝ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਆਪਣੇ ਕੈਂਪਸਾਂ ‘ਚ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਵਰਕਰ ਆਪਣੇ ਹੱਕਾਂ ਲਈ ਲੜ ਰਹੇ ਹਨ।” ਸਿਆਟਲ ‘ਚ ਜਾਤ ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲੇ ਮਤੇ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ‘ਇਕੁਐਲਿਟੀ ਲੈਬਸ’ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਪਿਆਰ ਨੇ ਨਫ਼ਰਤ ‘ਤੇ ਜਿੱਤ ਹਾਸਲ ਕਰ ਲਈ ਹੈ। ਮਤੇ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਕਿ ਦੱਖਣੀ ਏਸ਼ਿਆਈ ਲੋਕਾਂ ਨੂੰ ਵੱਖ ਕਰਨਾ ਅਤੇ ਗ਼ੈਰ ਵਿਤਕਰੇ ਵਾਲੀ ਨੀਤੀ ‘ਚ ਜਾਤ ਨੂੰ ਜੋੜਨਾ ਉਸੇ ਨੀਤੀ ਦੀ ਉਲੰਘਣਾ ਹੈ, ਜਿਸ ‘ਚ ਹੋਣ ਸੋਧ ਕੀਤੀ ਗਈ ਹੈ।
‘ਅੰਬੇਡਕਰ ਫੂਲੇ ਨੈੱਟਵਰਕ ਆਫ਼ ਅਮਰੀਕਨ ਦਲਿਤਸ ਐਂਡ ਬਹੁਜਨਸ’ ਦੀ ਮੂਧ ਟੀ ਨੇ ਕਿਹਾ ਕਿ ‘ਵਿਵਾਦਤ ਕਾਊਂਸਿਲ ਮੈਂਬਰ’ ਵੱਲੋਂ ਮਾੜੀ ਭਾਵਨਾ ਨਾਲ ਅਤੇ ਜਲਦਬਾਜ਼ੀ ‘ਚ ਲਿਆਂਦਾ ਗਿਆ ਆਰਡੀਨੈਂਸ ਸਿਰਫ਼ ਦੱਖਣੀ ਏਸ਼ਿਆਈ ਲੋਕਾਂ ਖਾਸ ਕਰਕੇ ਦਲਿਤਾਂ ਅਤੇ ਬਹੁਜਨਾਂ ਨੂੰ ਨੁਕਸਾਨ ਪਹੁੰਚਾਏਗਾ। ਕਈ ਭਾਰਤੀ-ਅਮਰੀਕੀਆਂ ਨੂੰ ਡਰ ਹੈ ਕਿ ਸਰਕਾਰੀ ਨੀਤੀ ‘ਚ ਜਾਤ ਨੂੰ ਕੋਡੀਫਾਈ ਕੀਤੇ ਜਾਣ ਨਾਲ ਅਮਰੀਕਾ ‘ਚ ਹਿੰਦੂਆਂ ਖ਼ਿਲਾਫ਼ ਨਫ਼ਰਤ ਅਤੇ ਖ਼ੌਫ਼ ਦੇ ਮਾਮਲੇ ਹੋਰ ਵਧਣਗੇ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles