#PUNJAB

ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਇਆ “ਸਾਹਿਤਕ ਵਰਕਸ਼ਾਪ (ਕਵਿਤਾ)” ਸਮਾਗਮ

ਸਰਹਿੰਦ/ਫ਼ਤਹਿਗੜ੍ਹ ਸਾਹਿਬ, 25 ਜੁਲਾਈ (ਪੰਜਾਬ ਮੇਲ)- ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜ਼ਿਲ੍ਹਾ ਸਿੱਖਿਆਂ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ “ ਸਾਹਿਤਕ ਵਰਕਸ਼ਾਪ (ਕਵਿਤਾ) ”ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਸਿੱਖਿਆਂ ਤੇ ਸਿਖਲਾਈ ਸੰਸਥਾ ਦੇ ਲੈਕਚਰਾਰ ਅੰਮਿ੍ਤਪਾਲ ਸਿੰਘ ਸੋਹੀ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਲਵਾਈ। ਸਟੇਜ ਦੀ ਭੂਮਿਕਾ ਅਮਰਬੀਰ ਸਿੰਘ ਚੀਮਾ ਨੇ ਬਾਖੂਬੀ ਨਿਭਾਈ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਅੱਛਰੂ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਅੰਗਰੇਜ਼ੀ ਤੇ ਪੰਜਾਬੀ ਹਵਾਲਿਆਂ ਨਾਲ ਕਵਿਤਾ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਨਾਲ ਕਵਿਤਾ ਰਚਨ ਦੀ ਪ੍ਰਕਿਰਿਆਂ ਬਾਰੇ ਦੱਸਿਆਂ। ਸਮਾਗਮ ਦੀ ਪ੍ਰਧਾਨਗੀ ਉੱਘੇ ਕਵੀ ਸੰਤ ਸਿੰਘ ਸੋਹਲ ਵੱਲੋਂ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਸਰੋਤਿਆਂ ਨਾਲ ਪਿੰਗਲ ਤੇ ਆਰੂਜ਼ ਦੇ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ। ਹਰਭਜਨ ਸਿੰਘ ਡੀ.ਸੀ.ਪੀ.ਓ ਵੱਲੋਂ ਪਹੁੰਚੇ ਹੋਏ ਸਮੂਹ ਸਾਹਿਤਕਾਰਾਂ ਤੇ ਪਤਵੰਤਿਆਂ ਨੂੰ ਜੀਓ ਆਇਆਂ ਆਖਿਆ ਗਿਆ। ਜਗਜੀਤ ਸਿੰਘ ਖੋਜ ਅਫ਼ਸਰ ਵੱਲੋ ਆਏ ਹੋਏ ਕਵੀਆਂ, ਲੇਖਕਾਂ, ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਿਕਮੇ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਰਾਗੀ, ਬਲਤੇਜ਼ ਬਠਿੰਡਾ, ਇਕਬਾਲ ਝੱਲਾ ਯਾਰ, ਮੇਹਰ ਸਿੰਘ ਰਾਈਏਵਾਲ, ਰਾਮ ਸਿੰਘ ਅਲਬੇਲਾ, ਬੀਰਪਾਲ ਸਿੰਘ ਅਲਬੇਲਾ, ਰਾਜ ਸਿੰਘ ਬਧੌਛੀ, ਸੁਰਿੰਦਰ ਕੌਰ ਬਾੜਾ, ਗੁਰਬਚਨ ਸਿੰਘ ਬਿਰਦੀ ਅਤੇ ਉਪਕਾਰ ਸਿੰਘ ਦਿਆਲਪੁਰੀ ਸ਼ਾਮਿਲ ਹੋਏ। ਸੰਸਥਾ ਦੇ ਅਧਿਆਪਕ ਹਰਜੀਤ ਸਿੰਘ, ਪਰਵਿੰਦਰ ਸਿੰਘ ਅਤੇ ਈ.ਟੀ.ਟੀ ਦੇ ਸਮੂੱਚੇ ਵਿਦਿਆਰਥੀਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਕਵਿਤਾ ਬਾਰੇ ਬੋਲਣ ਵਾਲੇ ਬੁਲਾਰਿਆਂ ਦਾ ਵਿਭਾਗ ਦੇ ਵੱਲੋਂ ਕਿਤਾਬਾ ਦੇ ਸੈੱਟ ਦੇ ਕੇ ਸਨਮਾਨ ਕੀਤਾ ਗਿਆ ਅਤੇ ਵਿਭਾਗ ਵੱਲੋਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

 

Leave a comment