#PUNJAB

ਜਲਾਲਾਬਾਦ ਤੋਂ ‘ਆਪ’ ਵਿਧਾਇਕ ਦਾ ਪਿਤਾ ‘ਫਿਰੌਤੀ’ ਲੈਂਦਿਆਂ ਗ੍ਰਿਫ਼ਤਾਰ

ਫਾਜ਼ਿਲਕਾ, 21 ਅਪ੍ਰੈਲ (ਪੰਜਾਬ ਮੇਲ)- ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ (65) ਨੂੰ ਪ੍ਰਾਪਰਟੀ ਡੀਲਰ ਨੂੰ ਕਥਿਤ ਬਲੈਕਮੇਲ ਕਰਨ ਅਤੇ ਉਸ ‘ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਰਫ਼ਾ-ਦਫ਼ਾ ਕਰਨ ਲਈ 10 ਲੱਖ ਰੁਪਏ ਵਸੂਲਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਉਸ ਕੋਲੋਂ 50,000 ਰੁਪਏ ਦੀ ਫਿਰੌਤੀ ਵੀ ਬਰਾਮਦ ਕੀਤੀ ਗਈ ਹੈ। ਐੱਫ.ਆਈ.ਆਰ. ਅਨੁਸਾਰ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵਾਸੀ ਜਲਾਲਾਬਾਦ ਨੇ ਦੋਸ਼ ਲਾਇਆ ਕਿ ਇਕ ਔਰਤ ਨੇ ਉਸ ਨੂੰ ਮਕਾਨ ਖਰੀਦਣ ਲਈ ਬੁਲਾਇਆ। ਸੁਨੀਲ ਨੇ ਉਸ ਨੂੰ ਘਰ ਦਿਖਾਇਆ ਅਤੇ ਬਾਅਦ ‘ਚ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾ ਦਿੱਤਾ। ਜ਼ਿਕਰਯੋਗ ਹੈ ਕਿ ਵਿਧਾਇਕ ਵਲੋਂ ਆਪਣੇ ਪਿਤਾ ਨਾਲ ਤੋੜ ਵਿਛੋੜਾ ਕੀਤਾ ਹੋਇਆ ਹੈ ਅਤੇ ਇਸ ਬਾਬਤ ਅਖ਼ਬਾਰਾਂ ਵਿਚ ਕਾਨੂੰਨੀ ਨੋਟਿਸ ਵੀ ਕਾਫ਼ੀ ਦੇਰ ਪਹਿਲਾਂ ਕਢਵਾਏ ਹੋਏ ਹਨ।

Leave a comment