ਬਰਲਿਨ, 10 ਮਾਰਚ (ਪੰਜਾਬ ਮੇਲ)- ਉੱਤਰੀ ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਗਿਰਜਾਘਰ ‘ਚ ਅੱਜ ਗੋਲੀਬਾਰੀ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਯਹੋਵਾਹ ਵਿਟਨੈੱਸ ਕਿੰਗਡਮ ਹਾਲ’ ਤਿੰਨ ਮੰਜ਼ਿਲਾ ਇਮਾਰਤ ਵਿਚ ਸਥਿਤ ਹੈ ਤੇ ਇਸ ਵਿਚ ਗੋਲੀਬਾਰੀ ਹੋਈ। ਪੁਲਿਸ ਦੀ ਵੈੱਬਸਾਈਟ ਨੇ ਅੱਠ ਮ੍ਰਿਤਕਾਂ ਦੀ ਸੂਚੀ ਦਿੱਤੀ ਹੈ ਅਤੇ ਹਮਲੇ ਦਾ ਕਾਰਨ ਨਹੀਂ ਦੱਸਿਆ ਹੈ।