ਨਵੀਂ ਦਿੱਲੀ, 5 ਸਤੰਬਰ (ਪੰਜਾਬ ਮੇਲ)- ਜਰਮਨੀ ਦੇ ਹੈਨੋਵਰ ਵਿਚ ਦੂਜੀ ਵਿਸ਼ਵ ਡੈੱਫ (ਬੋਲਿਆਂ ਲਈ) ਸ਼ੂਟਿੰਗ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਭਾਰਤ ਦੀ ਮਹਿਤ ਸੰਧੂ ਨੇ ਔਰਤਾਂ ਦੇ 50 ਮੀਟਰ ਰਾਈਫਲ ਪਰੋਨ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਿਆ, ਜਦੋਂਕਿ ਅਭਿਨਵ ਦੇਸਵਾਲ ਨੇ ਪੁਰਸ਼ਾਂ ਦੀ 25 ਮੀਟਰ ਪਿਸਟਲ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਨ੍ਹਾਂ ਦੋ ਤਗ਼ਮਿਆਂ ਨਾਲ ਭਾਰਤ ਕੁੱਲ 15 ਤਗ਼ਮੇ ਹੋ ਗਏ ਹਨ, ਜਿਨ੍ਹਾਂ ਵਿਚ ਚਾਰ ਸੋਨ, ਸੱਤ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਹਨ।
ਡੈੱਫ ਸ਼ੂਟਿੰਗ ਵਰਲਡਜ਼ ਵਿਚ ਸੰਧੂ ਦਾ ਇਹ ਦੂਜਾ ਸੋਨ ਅਤੇ ਓਵਰਆਲ ਤੀਜਾ ਤਗ਼ਮਾ ਹੈ, ਉਸਨੇ ਫਾਈਨਲ ਵਿਚ 247.4 ਦਾ ਸਕੋਰ ਬਣਾਇਆ, ਜੋ ਹੰਗਰੀ ਦੀ ਮੀਰਾ ਬਿਆਤੋਵਸਕੀ ਨਾਲੋਂ 2.2 ਵੱਧ ਹੈ। ਮੈਦਾਨ ‘ਚ ਉਤਰੀ ਦੂਜੀ ਭਾਰਤੀ ਨਿਸ਼ਾਨੇਬਾਜ਼ ਨਤਾਸ਼ਾ ਜੋਸ਼ੀ ਫਾਈਨਲ ‘ਚ ਸੱਤਵੇਂ ਸਥਾਨ ‘ਤੇ ਰਹੀ। ਦੂਜੇ ਭਾਰਤੀ ਨਿਸ਼ਾਨੇਬਾਜ਼ ਸ਼ੁਭਮ ਵਸ਼ਿਸਟ ਅਤੇ ਚੇਤਨ ਸਪਕਲ ਕ੍ਰਮਵਾਰ ਪੰਜਵੇਂ ਅਤੇ ਸੱਤਵੇਂ ਸਥਾਨ ‘ਤੇ ਰਹੇ। ਦੇਸਵਾਲ ਨੇ 10 ਮੀਟਰ ਪਿਸਟਲ ਵਿਅਕਤੀਗਤ, ਮਿਕਸਡ ਅਤੇ ਟੀਮ ਮੁਕਾਬਲਿਆਂ ਵਿਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਜਰਮਨੀ ‘ਚ ਮਹਿਤ ਸੰਧੂ ਨੇ 50 ਮੀਟਰ ਰਾਈਫਲ ਪਰੋਨ ਵਿਚ ਸੋਨ ਤਗ਼ਮਾ ਜਿੱਤਿਆ
