18.4 C
Sacramento
Friday, September 22, 2023
spot_img

ਜਰਖੜ ਹਾਕੀ ਅਕੈਡਮੀ ਦੇ (ਅੰਡਰ 19) ਦਲਵੀਰ ਸਿੰਘ ਅਤੇ ਸਤਨਾਮ ਸਿੰਘ ਸਕੂਲ ਨੈਸ਼ਨਲ ਪੰਜਾਬ ਟੀਮ ਲਈ ਚੁਣੇ ਗਏ

ਜਰਖੜ ਅਕੈਡਮੀ ਦੇ ਅਹੁਦੇਦਾਰਾਂ ਅਤੇ ਸਕੂਲ ਸਟਾਫ ਨੇ ਦਿੱਤੀ ਵਧਾਈ

ਲੁਧਿਆਣਾ, 8 ਜੂਨ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੀਆਂ ਪ੍ਰਾਪਤੀਆਂ ਵਿਚ ਇੱਕ ਹੋਰ ਵਾਧਾ ਹੋਇਆ  ਜਦੋਂ ਅੰਡਰ 19 ਸਾਲ ਵਰਗ ਵਿੱਚ ਪੰਜਾਬ ਟੀਮ ਲਈ 2 ਖ਼ਿਡਾਰੀ ਸਤਨਾਮ ਸਿੰਘ ਅਤੇ ਦਲਬੀਰ ਸਿੰਘ ਚੁਣੇ ਗਏ ਹਨ। (ਅੰਡਰ 19 ਸਾਲ )ਸਕੂਲ ਨੈਸ਼ਨਲ ਜੋ ਮੱਧ ਪ੍ਰਦੇਸ਼ ਗਵਾਲੀਅਰ ਵਿਖੇ  8 ਤੋਂ 12 ਜੂਨ ਨੂੰ ਹੋ ਰਹੀ ਹੈ। ਉਸ ਵਿੱਚ ਸਤਨਾਮ ਸਿੰਘ ਅਤੇ ਦਲਬੀਰ ਸਿੰਘ ਪੰਜਾਬ ਦੀ ਟੀਮ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਣਗੇ।
ਜਰਖੜ ਹਾਕੀ ਅਕੈਡਮੀ ਜੋ ਹਾਕੀ ਇੰਡੀਆ ਵੱਲੋਂ ਹੋਣ ਵਾਲੀ ਸਬ ਜੂਨੀਅਰ ਅਤੇ ਜੂਨੀਅਰ ਨੈਸ਼ਨਲ  ਵਿੱਚ ਅਕੈਡਮੀਜ਼ ਮੈਂਬਰ ਵਜੋਂ ਮੈਂਬਰ ਵਜੋਂ ਸਿੱਧੇ ਤੌਰ ਤੇ ਹਿੱਸਾ ਲੈਂਦੀ ਹੈ ਅਤੇ ਉੱਥੇ ਬੱਚਿਆਂ ਨੂੰ ਕੌਮੀ ਪੱਧਰ ਤੇ ਖੇਡ ਦਾ ਸੁਨਹਿਰੀ ਮੌਕਾ ਮਿਲਦਾ ਹੈ। ਪਿਛਲੇ ਸਾਲ ਹਾਕੀ ਇੰਡੀਆ ਦੀ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ 36 ਬੱਚੇ ਜਰਖੜ ਹਾਕੀ ਅਕੈਡਮੀ ਦੇ ਖੇਡੇ ਸਨ।      ਜਦਕਿ ਪੰਜਾਬ ਰਾਜ ਸਕੂਲ ਖੇਡਾਂ  2022 ਵਿੱਚ ਜਰਖੜ ਹਾਕੀ ਅਕੈਡਮੀ ਨੇ ਅੰਡਰ 19 ਸਾਲ ਅਤੇ ਅੰਡਰ 14 ਸਾਲ ਵਰਗ ਵਿੱਚ ਕਾਂਸੀ ਦਾ ਤਮਗਾ  ਜਿੱਤਿਆ ਸੀ। ਜਰਖੜ ਹਾਕੀ ਅਕੈਡਮੀ ਦੀਆਂ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਕੋਚ ਗੁਰਸਤਿੰਦਰ ਸਿੰਘ ਪਰਗਟ ਦੀ ਮਿਹਨਤ ਅਤੇ ਲਗਨ ਦਾ ਹਿੱਸਾ ਹੈ।
ਜਰਖੜ ਹਾਕੀ ਅਕੈਡਮੀ ਦੀਆਂ ਇਹਨਾਂ ਵੱਡੀਆਂ ਪ੍ਰਾਪਤੀਆਂ ਬਦਲੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਜਰਖੜ ਸਕੂਲ ਦੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਸਮੂਹ ਸਟਾਫ, ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਖੇਡਾਂ ਦੇ ਡਿਪਟੀ ਡਾਇਰੈਕਟਰ ਸ੍ਰੀ ਸੁਨੀਲ ਕੁਮਾਰ ਨੇ ਪੰਜਾਬ ਟੀਮ ਲਈ ਚੁਣੇ ਗਏ ਖਿਡਾਰੀਆਂ ਸਤਨਾਮ ਸਿੰਘ ਅਤੇ ਦਲਬੀਰ ਸਿੰਘ , ਕੋਚ ਗੁਰਸਤਿੰਦਰ ਸਿੰਘ ਪਰਗਟ ਨੂੰ ਵਧਾਈ ਦਿੰਦਿਆਂ ਪੰਜਾਬ ਟੀਮ ਨੂੰ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles