#PUNJAB

ਜਰਖੜ ਸਕੂਲ ਨੇ ਸਿੱਖਿਆ ਵਿਚ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਬੱਚੇ ਕੀਤੇ ਸਨਮਾਨਿਤ

ਸਰਬਣ ਸਿੰਘ ਜਰਖੜ ਸਾਲ ਦੇ ਸਰਵੋਤਮ ਵਿਦਿਆਰਥੀ ਵਜੋਂ ਹੋਇਆ ਸਨਮਾਨਤ
ਲੁਧਿਆਣਾ, 3 ਜੂਨ (ਪੰਜਾਬ ਮੇਲ)- ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਸਮੂਹ ਸਟਾਫ ਵੱਲੋਂ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਛੇਵੀਂ ਕਲਾਸ ਤੋਂ ਲੈ ਕੇ 12ਵੀ ਕਲਾਸ ਤੱਕ ਦੇ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੇ ਹੋਰ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕੀਤੀਆਂ ਹਨ ਉਨ੍ਹਾਂ ਨੂੰ ਵੀ ਵਿਸ਼ੇਸ਼ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਉਘੇ ਖੇਡ ਪ੍ਰਮੋਟਰ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ , ਕੋਚ ਗੁਰਸਤਿੰਦਰ ਸਿੰਘ ਪਰਗਟ, ਜਗਦੇਵ ਸਿੰਘ ਜਰਖੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਐਵਾਰਡ ਤਕਸੀਮ ਕਰਨ ਤੋਂ ਇਲਾਵਾ ਸਕੂਲ਼ ਦੇ ਬਣੇ ” ਸਟੂਡੈਂਟ ਆਫ ਦੀ ਈਅਰ ” ਸਰਬਣ ਸਿੰਘ ਜਰਖੜ ਨੂੰ ਜਰਖੜ ਹਾਕੀ ਅਕੈਡਮੀ ਵੱਲੋਂ ਸਾਈਕਲ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਕੂਲ ਦੇ ਕੁਝ ਅਧਿਆਪਕਾਂ ਅਮਨਦੀਪ ਕੌਰ , ਸੁਖਪ੍ਰੀਤ ਕੌਰ ,ਜਤਿੰਦਰ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਜਰਖੜ ਹਾਕੀ ਅਕੈਡਮੀ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਲੈਕਚਰਾਰ ਬਲਜਿੰਦਰਪਾਲ ਸਿੰਘ ਲੈਕਚਰਾਰ ਰਾਜੀਵ ਨਾਇਨ,ਹਰਵਿੰਦਰ ਸਿੰਘ ਸੁਖਦੀਪ ਸਿੰਘ, ਗੁਰਪਾਲ ਸਿੰਘ, ਲਾਇਬ੍ਰੇਰੀਅਨ ਜਤਿੰਦਰ ਸਿੰਘ,ਸ੍ਰੀਮਤੀ ਪਰਮਜੀਤ ਕੌਰ ਭੁੱਟਾ, ਕਮਲਜੀਤ ਕੌਰ, ਅਮਨਦੀਪ ਕੌਰ, ਸ੍ਰੀਮਤੀ ਹਿਤਿਕਾ ਸਿੰਗਲਾ, ਮੈਡਮ ਰਾਜਪਾਲ ਕੌਰ , ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਸੁਮਨਦੀਪ ਕੌਰ ,ਸ੍ਰੀਮਤੀ ਹਰਪ੍ਰੀਤ ਕੌਰ , ਸੁਖਪ੍ਰੀਤ ਕੌਰ ਆਦਿ ਸਕੂਲ ਦਾ ਸਮੂਹ ਸਟਾਫ਼ ਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a comment