-20 ਟੀਮਾਂ ਲੈਣਗੀਆਂ ਹਿੱਸਾ, ਉਦਘਾਟਨੀ ਮੈਚ ਰਾਮਪੁਰ ਕਲੱਬ ਅਤੇ ਉਟਾਲਾ ਵਿਚਕਾਰ
ਲੁਧਿਆਣਾ, 29 ਅਪ੍ਰੈਲ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ ਜਰਖੜ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਕੇ 28 ਮਈ ਤੱਕ ਚੱਲੇਗਾ।
ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਵਿਚ ਇਸ ਵਾਰ 20 ਟੀਮਾਂ ਹਿੱਸਾ ਲੈਣਗੀਆਂ, ਜਿਸ ਵਿਚ 12 ਟੀਮਾਂ ਜੂਨੀਅਰ ਵਰਗ ਵਿਚ ਅਤੇ 8 ਟੀਮਾਂ ਸੀਨੀਅਰ ਵਰਗ ਵਿਚ ਖੇਡਣਗੀਆਂ। ਸੀਨੀਅਰ ਵਰਗ ਦੀ ਜੇਤੂ ਟੀਮ ਨੂੰ 10 ਏਵਨ ਸਾਈਕਲ ਅਤੇ ਉਪ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਜੂਨੀਅਰ ਵਰਗ ਦੀ ਜੇਤੂ ਟੀਮ ਨੂੰ 16 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ, ਸਰਵੋਤਮ ਖਿਡਾਰੀਆਂ ਨੂੰ ਸਾਈਕਲ ਦੇ ਕੇ ਸਨਮਾਨਿਆ ਜਾਵੇਗਾ।
ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਸੀਨੀਅਰ ਵਰਗ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਪੂਲ ਏ ਦੇ ਵਿਚ ਵਰਤਮਾਨ ਚੈਂਪੀਅਨ ਫਰੈਂਡਜ਼ ਕਲੱਬ ਰੂਮੀ, ਕਿਲ੍ਹਾ ਰਾਇਪੁਰ ਕਲੱਬ, ਗਿੱਲ ਕਲੱਬ ਘਵੱਦੀ ਅਤੇ ਡਾਕਟਰ ਕੁਲਦੀਪ ਕਲੱਬ ਮੋਗਾ ਨੂੰ, ਪੂਲ ਬੀ ਵਿਚ ਉਪ ਜੇਤੂ ਜਰਖੜ ਹਾਕੀ ਅਕੈਡਮੀ, ਹਾਕੀ ਸੈਂਟਰ ਰਾਮਪੁਰ, ਏਕ ਨੂਰ ਅਕੈਡਮੀ ਤੇਂਗ ਜਲੰਧਰ, ਯੰਗ ਕਲੱਬ ਉਟਾਲਾ ਸਮਰਾਲਾ ਨੂੰ ਰੱਖਿਆ ਗਿਆ ਹੈ।
ਸਬ ਜੂਨੀਅਰ ਵਰਗ ਵਿਚ ਪੂਲ ਏ ਵਿਚ ਜਰਖੜ ਹਾਕੀ ਅਕੈਡਮੀ, ਪੀ.ਪੀ.ਐੱਸ. ਨਾਭਾ, ਅਮਰਗੜ, ਪੂਲ ਬੀ ਵਿਚ ਐੱਚ.ਟੀ. ਸੈਂਟਰ ਰਾਮਪੁਰ, ਏਕ ਨੂਰ ਅਕੈਡਮੀ ਤੈਂਗ, ਏ.ਬੀ.ਸੀ. ਅਕੈਡਮੀ ਭਵਾਨੀਗੜ, ਪੂਲ ਸੀ ਵਿਚ ਰਾਊਂਡ ਗਲਾਸ ਨਨਕਾਣਾ ਸਾਹਿਬ ਹਾਕੀ ਸੈਂਟਰ ਰਾਮਪੁਰ ਛੰਨਾ, ਘਵੱਦੀ ਸਕੂਲ, ਥੂਹੀ ਸੈਂਟਰ ਨਾਭਾ ਪੂਲ ਡੀ ਵਿਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾਰੀ, ਰਾਮਪੁਰ ਛੰਨਾਂ, ਕਿਲ੍ਹਾ ਰਾਏਪੁਰ ਰੱਖਿਆ ਗਿਆ। ਇਸ ਫੈਸਟੀਵਲ ਦਾ ਉਦਘਾਟਨ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ 6 ਮਈ ਨੂੰ ਕਰਨਗੇ। ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਮੈਚ 6, 7 ਮਈ, ਫੇਰ 13, 14 ਅਤੇ 20, 21 ਮਈ ਨੂੰ ਲੀਗ ਦੌਰ ਦੇ ਮੈਚ ਹੋਣਗੇ। 25 ਅਤੇ 26 ਮਈ ਨੂੰ ਕੁਆਟਰ ਫਾਈਨਲ ਮੁਕਾਬਲੇ, 27 ਮਈ ਨੂੰ ਸੈਮੀਫ਼ਾਈਨਲ ਮੁਕਾਬਲੇ, 28 ਮਈ ਨੂੰ ਦੋਹਾਂ ਵਰਗਾਂ ਦੇ ਫਾਈਨਲ ਹੋਣਗੇ। ਮੈਚਾਂ ਦਾ ਸਮਾਂ ਸ਼ਾਮ 5 ਤੋਂ ਰਾਤ 9 ਵਜੇ ਤੱਕ ਹੋਵੇਗਾ। 6 ਮਈ ਨੂੰ ਉਦਘਾਟਨੀ ਮੈਚ ਨੀਟਾ ਕਲੱਬ ਰਾਮਪੁਰ ਬਨਾਮ ਯੰਗ ਕਲੱਬ ਓਟਾਲਾ ਵਿਚਕਾਰ ਸ਼ਾਮ 6ਵਜੇ, ਦੂਸਰਾ ਮੁਕਾਬਲਾ ਕਿਲ੍ਹਾ ਰਾਏਪੁਰ ਅਤੇ ਗਿੱਲ ਕਲੱਬ ਘਵੱਦੀ ਵਿਚਕਾਰ ਸ਼ਾਮ 7 ਵਜੇ ਹੋਵੇਗਾ।
ਮੈਚਾਂ ਦਾ ਵੇਰਵਾ:-
ਸੀਨੀਅਰ ਵਰਗ
6 ਮਈ: ਨੀਟਾ ਕਲੱਬ ਰਾਮਪੁਰ ਬਨਾਮ ਯੰਗ ਕਲੱਬ ਉਟਾਲਾ
ਸ਼ਾਮ 6 ਵਜੇ, ਕਿਲ੍ਹਾ ਰਾਏਪੁਰ ਬਨਾਮ ਗਿੱਲ ਕਲੱਬ ਘਵੱਦੀ 7 ਵਜੇ
7 ਮਈ: ਜਰਖੜ ਅਕੈਡਮੀ ਬਨਾਮ ਏਕ ਨੂਰ ਅਕੈਡਮੀ ਤੇਂਗ਼ ਜਲੰਧਰ ਸ਼ਾਮ 6 ਵਜੇ, ਫਰੈਂਡਜ ਕਲੱਬ ਰੂਮੀ ਬਨਾਮ ਡਾਕਟਰ ਕੁਲਦੀਪ ਕਲੱਬ ਮੋਗਾ ਸ਼ਾਮ 7 ਵਜੇ।
13 ਮਈ: ਜਰਖੜ ਅਕੈਡਮੀ ਬਨਾਮ ਏਕ ਨੂਰ ਅਕੈਡਮੀ 6 ਵਜੇ, ਗਿੱਲ ਕਲੱਬ ਘਵੱਦੀ ਬਨਾਮ ਫਰੈਡਜ਼ ਕਲੱਬ ਰੂਮੀ ਸ਼ਾਮ 7 ਵਜੇ।
14 ਮਈ: ਯੰਗ ਕਲੱਬ ਉਟਾਲਾ ਬਨਾਮ ਏਕ ਨੂਰ ਅਕੈਡਮੀ ਸ਼ਾਮ 6 ਵਜੇ, ਕਿਲ੍ਹਾ ਰਾਇਪੁਰ ਬਨਾਮ ਡੀ.ਪੀ.ਸੀ. ਮੋਗਾ।
20 ਮਈ: ਗਿੱਲ ਕਲੱਬ ਘਵੱਦੀ ਬਨਾਮ ਮੋਗਾ 6 ਵਜੇ ਸ਼ਾਮ, ਦੂਜਾ ਮੈਚ ਕਿਲ੍ਹਾ ਰਾਇਪੁਰ ਬਨਾਮ ਫਰੈਂਡਜ ਕਲੱਬ ਰੂਮੀ ਸ਼ਾਮ 7 ਵਜੇ।
21 ਮਈ: ਜਰਖੜ ਅਕੈਡਮੀ ਬਨਾਮ ਯੰਗ ਕਲੱਬ ਉਟਾਲਾ 6 ਵਜੇ ਸ਼ਾਮ, ਨੀਟਾ ਕਲੱਬ ਰਾਮਪੁਰ ਬਨਾਮ ਏਕ ਨੂਰ ਅਕੈਡਮੀ ਟੇਂਗ ਸ਼ਾਮ 7 ਵਜੇ।