ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਨਾਗਰਿਕਾਂ ਨੂੰ ਜਬਰੀ ਚੁੱਪ ਕਰਾਉਣ ‘ਦੇਸ਼ਧ੍ਰੋਹੀ’ ਕਰਾਰ ਦੇਣ ਦੀ ਪ੍ਰਥਾ ਖਤਰਨਾਕ ਹੈ ਅਤੇ ਇਸ ਨਾਲ ਲੋਕਤੰਤਰ ਨੂੰ ਤਬਾਹ ਹੋ ਜਾਵੇਗਾ। ਅੰਬੇਡਕਰ ਜਯੰਤੀ ‘ਤੇ ਜਾਰੀ ਬਿਆਨ ‘ਚ ਖੜਗੇ ਨੇ ਸੰਵਿਧਾਨ ਦੇ ਨਿਰਮਾਤਾ ਦੇ ਯੋਗਦਾਨ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਕੁਝ ਕਥਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਇਹ ਗੰਭੀਰ ਸਵੈ-ਪੜਚੋਲ ਕਰਨ ਦਾ ਸਮਾਂ ਹੈ, ਕੀ ਅਸੀਂ ਆਪਣੇ ਲੋਕਤੰਤਰ ਦੇ ਪਤਨ ਦੀ ਇਜਾਜ਼ਤ ਦੇਵਾਂਗੇ ਅਤੇ ਤਾਨਾਸ਼ਾਹੀ ਲਈ ਰਾਹ ਪੱਧਰਾ ਕਰਾਂਗੇ।’