#INDIA

ਛੱਤੀਸਗੜ੍ਹ ਚੋਣਾਂ: ਪਹਿਲੇ ਗੇੜ ਦੀਆਂ 20 ਸੀਟਾਂ ਲਈ 223 ਉਮੀਦਵਾਰ ਮੈਦਾਨ ‘ਚ

ਰਾਏਪੁਰ, 24 ਅਕਤੂਬਰ (ਪੰਜਾਬ ਮੇਲ)- ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 20 ਸੀਟਾਂ ਲਈ ਕੁੱਲ 223 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਸੀਟਾਂ ‘ਤੇ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਕਿਹਾ ਕਿ ਕੁੱਲ 294 ਉਮੀਦਵਾਰਾਂ ਨੇ ਪਹਿਲੇ ਗੇੜ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ, ਜਿਨ੍ਹਾਂ ‘ਚੋਂ 253 ਦੇ ਕਾਗਜ਼ ਸਹੀ ਪਾਏ ਗਏ। ਸੋਮਵਾਰ ਨੂੰ 30 ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ। ਇਨ੍ਹਾਂ 20 ਸੀਟਾਂ ‘ਚੋਂ ਸੱਤ ਨਕਸਲ ਪ੍ਰਭਾਵਿਤ ਬਸਤਰ ਡਿਵੀਜ਼ਨ ਦੇ ਜ਼ਿਲ੍ਹਿਆਂ ‘ਚ ਹਨ। ਉਮੀਦਵਾਰਾਂ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਦੀਪਕ ਬੈਜ ਅਤੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਮੀਤ ਪ੍ਰਧਾਨ ਰਮਨ ਸਿੰਘ ਸ਼ਾਮਲ ਹਨ। ਪਹਿਲੇ ਗੇੜ ‘ਚ ਸਭ ਤੋਂ ਜ਼ਿਆਦਾ ਉਮੀਦਵਾਰ ਰਾਜਨੰਦਗਾਓਂ ਹਲਕੇ (29) ਤੋਂ ਹਨ, ਜਦਕਿ ਸਭ ਤੋਂ ਘੱਟ ਚਿਤਰਕੂਟ ਅਤੇ ਦਾਂਤੇਵਾੜਾ (7-7) ‘ਚ ਉਮੀਦਾਵਰ ਹਨ। ਮੰਤਰੀ ਕਵਾਸੀ ਲਖਮਾ, ਮੋਹਨ ਮਾਰਕਮ, ਮੁਹੰਮਦ ਅਕਬਰ ਅਤੇ ਛਵਿੰਦਰ ਕਰਮਾ ਵੀ ਪ੍ਰਮੁੱਖ ਉਮੀਦਵਾਰਾਂ ‘ਚ ਸ਼ਾਮਲ ਹਨ। ਭਾਜਪਾ ਵੱਲੋਂ ਕੇਦਾਰ ਕਸ਼ਯਪ, ਵਿਕਰਮ ਉਸੇਡੀ ਅਤੇ ਸਾਬਕਾ ਆਈ.ਏ.ਐੱਸ. ਅਫ਼ਸਰ ਨੀਕਤਾਤ ਟੇਕਮ ਚੋਣ ਮੈਦਾਨ ‘ਚ ਹਨ।

Leave a comment