ਸਰੀ, 19 ਮਈ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਦੇ ਵਸਨੀਕ ਛੋਕਰ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਇਸ ਪਰਿਵਾਰ ਦੇ ਮੋਢੀ ਸਾਧੂ ਸਿੰਘ ਛੋਕਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਬਹੁਤ ਹੀ ਮਿਲਾਪੜੇ ਤੇ ਦੂਜਿਆਂ ਦੀ ਮਦਦ ਕਰਨ ਵਾਲੇ ਇਨਸਾਨ ਸਾਧੂ ਸਿੰਘ ਛੋਕਰ ਦਾ ਜਨਮ 20 ਅਕਤੂਬਰ 1936 ਨੂੰ ਪਿੰਡ ਛੋਕਰਾਂ (ਤਹਿਸੀਲ ਫਿਲੌਰ, ਜ਼ਿਲਾ ਜਲੰਧਰ) ਵਿਖੇ ਹੋਇਆ ਸੀ। ਉਨ੍ਹਾਂ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ ਅਤੇ ਫਗਵਾੜਾ ਤੋਂ ਐੱਮ.ਏ. (ਹਿਸਟਰੀ) ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਹ 1962 ਵਿਚ ਇੰਗਲੈਂਡ ਚਲੇ ਗਏ ਅਤੇ 1965 ਵਿਚ ਕੈਨੇਡਾ ਆ ਵਸੇ। ਮਰਹੂਮ ਸਾਧੂ ਸਿੰਘ ਛੋਕਰ ਦਾ ਅੰਤਿਮ ਸੰਸਕਾਰ 21 ਮਈ (ਐਤਵਾਰ) ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ, ਡੈਲਟਾ ਵਿਖੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਦੁਪਹਿਰ 12:15 ਵਜੇ ਖਾਲਸਾ ਦੀਵਾਨ ਸੁਸਾਇਟੀ, ਰੌਸ ਸਟਰੀਟ ਵੈਨਕੂਵਰ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੋਹਨ ਸਿੰਘ ਛੋਕਰ ਨਾਲ ਫੋਨ ਨੰਬਰ 604-771-6147 ‘ਤੇ ਅਤੇ ਹਰਜਿੰਦਰ ਛੋਕਰ ਨਾਲ ਫੋਨ ਨੰਬਰ 604-805-1735 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।