ਬੰਗਲੌਰ, 26 ਅਗਸਤ (ਪੰਜਾਬ ਮੇਲ)- ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੂੰ ਮਿਲਣ ਲਈ ਸਿੱਧੇ ਬੰਗਲੌਰ ਪਹੁੰਚੇ। ਉਨ੍ਹਾਂ ਐਲਾਨ ਕੀਤਾ ਕਿ ਜਿਸ ਥਾਂ ‘ਤੇ ਚੰਦਰਯਾਨ-3 ਲੈਂਡਰ ਚੰਦ ਦੀ ਸਤ੍ਹਾ ‘ਤੇ ਉਤਰਿਆ ਹੈ, ਉਸ ਦਾ ਨਾਂ ‘ਸ਼ਿਵ-ਸ਼ਕਤੀ ਪੁਆਇੰਟ’ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਇਤਿਹਾਸ ਵਿਚ ‘ਅਸਾਧਾਰਨ ਪਲ’ ਕਰਾਰ ਦਿੱਤਾ ਅਤੇ ਕਿਹਾ ਕਿ ਚੰਦਰਯਾਨ-2 ਨੇ 2019 ਵਿਚ ਨਿਸ਼ਾਨ ਛੱਡੇ ਸਨ, ਜਿਸ ਨੂੰ ‘ਤਿਰੰਗਾ ਪੁਆਇੰਟ’ ਵਜੋਂ ਜਾਣਿਆ ਜਾਵੇਗਾ।