14.3 C
Sacramento
Thursday, March 23, 2023
spot_img

ਚੁੱਪ ਦੀ ਕਥਾ ‘ਤੇ ਚਰਚਾ ਅਤੇ ਵਿਦਰੋਹਣੀ ਲੋਕ ਅਰਪਣ

ਪਟਿਆਲਾ, 28 ਫਰਵਰੀ (ਪੰਜਾਬ ਮੇਲ)-ਚਿੰਤਨ ਮੰਚ ਪਟਿਆਲਾ ਵੱਲੋਂ ਨਵਦੀਪ ਸਿੰਘ ਮੁੰਡੀ ਦੀ ਕਾਵਿ ਪੁਸਤਕ ਚੁੱਪ ਦੀ ਕਥਾ ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ ਅਤੇ ਇਸ ਮੌਕੇ ‘ਤੇ ਲਕਸ਼ਮੀ ਨਰਾਇਣ ਭੀਖੀ ਦੀ ਕਾਵਿ ਪੁਸਤਕ ਵਿਦਰੋਹਣੀ ਵੀ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਡਾ. ਭੀਮਇੰਦਰ ਸਿੰਘ, ਦਰਸ਼ਨ ਬੁੱਟਰ, ਡਾ. ਅਮਰਜੀਤ ਕੌਂਕੇ, ਸਤਨਾਮ ਸਿੰਘ ਅਤੇ ਡਾ. ਅਰਵਿੰਦਰ ਕੌਰ ਕਾਕੜਾ ਸੁਸ਼ੋਭਿਤ ਸਨ। ਇਸ ਮੌਕੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਇਤਿਹਾਸਿਕ ਪੱਖ ਤੋਂ ਨਵਦੀਪ ਸਿੰਘ ਮੁੰਡੀ ਦੀ ਸ਼ਾਇਰੀ ਜਿਥੇ ਸਮਾਜਿਕ ਰੋਹ ਅਤੇ ਵਿਦਰੋਹ ਦੀ ਸ਼ਾਇਰੀ ਹੈ, ਉਥੇ ਕੁਦਰਤ ਅਤੇ ਅਧਿਆਤਮ ਦੇ ਮਾਰਗ ਵੱਲ ਵੀ ਰੁਚਿਤ ਹੈ। ਪੁਸਤਕ ‘ਤੇ ਪੇਪਰ ਪੜ੍ਹਦਿਆਂ ਡਾ. ਅਰਵਿੰਦਰ ਕਾਕੜਾ ਨੇ ਕਿਹਾ ਕਿ ‘ਚੁੱਪ ਦੀ ਕਥਾ’, ਖੰਡਿਤ ਮਾਨਸਿਕਤਾ ਦੇ ਦੌਰ ਵਿਚ ਸੰਵੇਦਨਾ ਦੀ ਸ਼ਾਇਰੀ ਹੈ।  ਦਰਸ਼ਨ ਬੁੱਟਰ ਦਾ ਵਿਚਾਰ ਸੀ ਕਿ ਕਵਿਤਾ ‘ਚ ਸੂਨਯਤਾ ਅਤੇ ਪ੍ਰਸੰਨਤਾ ਦ੍ਰਿਸ਼ਟੀ ਗੋਚਰ ਹੁੰਦੀ ਹੈ। ਡਾ. ਅਮਰਜੀਤ ਕੌਂਕੇ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਨਵਦੀਪ ਮੁੰਡੀ ਦੀ ਕਵਿਤਾ ਆਮ ਸਾਧਾਰਨ ਲੋਕਾਂ ਦੇ ਜੀਵਨ ਨਾਲ ਜੁੜੀ ਹੋਈ ਕਵਿਤਾ ਹੈ। ਸ਼੍ਰੀ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਨੇ ਕਵਿਤਾ ਵਿਚਲੀ ਸਰਲਤਾ ਤੇ ਸੰਖੇਪਤਾ ਦਾ ਜ਼ਿਕਰ ਕੀਤਾ। ਪ੍ਰੋ. ਐੱਚ.ਐੱਸ. ਡਿੰਪਲ ਨੇ ਅੰਗਰੇਜ਼ੀ ਕਵਿਤਾ ਦੀ ਤੁਲਨਾ ਵਿਚ ਹੋਰ ਵੀ ਨਿਖਾਰ ਲਿਆਉਣ ਲਈ ਤਾਕੀਦ ਕੀਤੀ। ਡਾ. ਕੁਲਦੀਪ ਸਿੰਘ ਦੀਪ ਨੇ ਚੁੱਪ ਦੀ ਕਥਾ ਦੀਆਂ ਸੀਮਤਾਈਆਂ ਅਤੇ ਭਾਸ਼ਾਈ ਤਰੁੱਟੀਆਂ ਦਾ ਜ਼ਿਕਰ ਕੀਤਾ। ਸ਼੍ਰੀ ਬਲਵਿੰਦਰ ਭੱਟੀ ਨੇ ਕਿਹਾ ਕਿ ਇਸ ਕਵਿਤਾ ‘ਚ ਮਨੁੱਖ ਅਤੇ ਉਸਦਾ ਦਰਦ ਹਾਜ਼ਰ ਹੈ। ਡਾ. ਸੰਤੋਖ ਸੁਖੀ ਨੇ ਚੁੱਪ ਦੀ ਬਾਤ ਪਾਉਂਦੀ ਸ਼ਾਇਰੀ ਕਿਹਾ। ਸਤਪਾਲ ਭੀਖੀ ਨੇ ਨਵਦੀਪ ਮੁੰਡੀ ਦੀਆਂ ਨਿੱਕੀਆਂ ਕਵਿਤਾਵਾਂ ਨੂੰ ਵੱਡੇ ਅਰਥਾਂ ਵਾਲੀਆਂ ਕਿਹਾ। ਡਾ. ਲਕਸ਼ਮੀ ਨਰਾਇਣ ਭੀਖੀ ਕਨਵੀਨਰ ਚਿੰਤਨ ਮੰਚ ਨੇ ਹਾਜ਼ਰੀਨ ਦਾ ਸਵਾਗਤ ਕੀਤਾ। ਨਵਦੀਪ ਸਿੰਘ ਮੁੰਡੀ ਨੇ ਆਪਣੇ ਸਾਹਿਤਕ ਸਫਰ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਨਰਿੰਦਰ ਪਾਲ ਕੌਰ, ਜਗਪਾਲ ਚਹਿਲ, ਡਾ. ਇਕਬਾਲ ਸੋਮੀਆ, ਦਵਿੰਦਰ ਪਟਿਆਲਵੀ, ਹਰਦੀਪ ਸਭਰਵਾਲ, ਗੁਰਚਰਨ ਪੱਬਾਰਾਲੀ, ਅਵਤਾਰਜੀਤ ਅਟਵਾਲ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਹਾਜ਼ਰ ਪ੍ਰਧਾਨਗੀ ਮੰਡਲ ਨੇ ਡਾ. ਲਕਸ਼ਮੀ ਨਰਾਇਣ ਭੀਖੀ ਦੀ ਕਾਵਿ ਪੁਸਤਕ ਵਿਦਰੋਹਣੀ ਲੋਕ ਅਰਪਣ ਕੀਤੀ। ਇਸ ਸਮਾਗਮ ‘ਚ ਪ੍ਰੋ. ਅਜਾਇਬ ਸਿੰਘ, ਕੁਲਵੰਤ ਸਿੰਘ ਨਾਰੀਕੇ, ਅਮਰਜੀਤ ਸਿੰਘ ਵੜੈਚ, ਅੰਮ੍ਰਿਤਪਾਲ ਸ਼ੈਦਾ, ਡਾ. ਦਰਸ਼ਨ ਕੌਰ ਭੀਖੀ, ਰਮਨਦੀਪ ਕੌਰ, ਸਤਨਾਮ ਚੌਹਾਨ, ਰਮਨਦੀਪ ਵਿਰਕ, ਕਮਲ ਸੇਖੋਂ, ਡਾ. ਅਮਨ ਗੁਰਵਿੰਦਰ, ਗੁਰਮੁਖ ਸਿੰਘ ਜਾਗੀ, ਸੁਖਵਿੰਦਰ ਚਹਿਲ, ਅਮਰਜੀਤ ਖਰੌਡ, ਕੈਪਟਨ ਚਮਕੌਰ ਸੰਘ, ਜੋਗਾ ਸਿੰਘ ਧਨੌਲਾ ਆਦਿ ਹਾਜ਼ਰ ਸਨ। ਡਾ. ਕੁਲਦੀਪ ਸਿੰਘ ਦੀਪ ਨੇ ਪਹੁੰਚੇ ਵਿਦਵਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦਾ ਮੰਚ ਸੰਚਾਲਨ ਨਾਟਕਕਾਰ ਪ੍ਰੀਤ ਮਹਿੰਦਰ ਸੇਖੋਂ ਨੇ ਬਾਖੂਬੀ ਨਿਭਾਇਆ।

Related Articles

Stay Connected

0FansLike
3,746FollowersFollow
20,700SubscribersSubscribe
- Advertisement -spot_img

Latest Articles