#OTHERS

ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਖ਼ਿਡਾਰੀਆਂ ਨੂੰ ਏਸ਼ਿਆਈ ਖੇਡਾਂ ‘ਚ ਹਿੱਸਾ ਲੈਣ ਤੋਂ ਰੋਕਿਆ

ਹਾਂਗਜ਼ੂ (ਚੀਨ), 22 ਸਤੰਬਰ (ਪੰਜਾਬ ਮੇਲ)- ਅਰੁਣਾਚਲ ਪ੍ਰਦੇਸ਼ ਦੇ ਤਿੰਨ ਭਾਰਤੀ ਵੁਸ਼ੂ ਖਿਡਾਰੀਆਂ ਨੂੰ ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣ ਤੋਂ ਚੀਨ ਨੇ ਰੋਕ ਦਿੱਤਾ ਹੈ। ਇਸ ਦੌਰਾਨ ਚੀਨ ਦੀ ਇਸ ਹਰਕਤ ਦੇ ਜੁਆਬ ‘ਚ ਭਾਰਤ ਦੇ ਖੇਡ ਤੇ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਖੇਡਾਂ ਲਈ ਚੀਨ ਜਾਣ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਉਧਰ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ ਦੇ ਕੁਝ ਖਿਡਾਰੀਆਂ ਦੇ ਖਿਲਾਫ ਵਿਤਕਰੇ ‘ਤੇ ਚੀਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨਿਵਾਸ ਸਥਾਨ ਦੇ ਆਧਾਰ ‘ਤੇ ਭਾਰਤੀ ਨਾਗਰਿਕਾਂ ਨਾਲ ਪੱਖਪਾਤੀ ਵਿਵਹਾਰ ਨੂੰ ਰੱਦ ਕਰਦਾ ਹੈ। ਚੀਨ ਦਾ ਇਹ ਰਵੱਈਆ ਖੇਡ ਭਾਵਨਾ ਦੇ ਵਿਰੁਧ ਹੈ ਤੇ ਭਾਰਤ ਆਪਣੇ ਹਿੱਤਾਂ ਦੀ ਰੱਖਿਆ ਲਈ ਢਕਵੇਂ ਕਦਮ ਚੁੱਕੇਗਾ।

Leave a comment