10.4 C
Sacramento
Tuesday, March 28, 2023
spot_img

ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਲੈ ਕੇ ਅਮਰੀਕਾ ਵੱਲੋਂ ਵੱਡਾ ਖੁਲਾਸਾ

-ਡੇਗੇ ਗਏ ‘ਜਾਸੂਸੀ ਗੁਬਾਰੇ’ ਦੇ ਮਲਬੇ ‘ਚ ਜਾਸੂਸੀ ਲਈ ਵਰਤੇ ਜਾਣ ਵਾਲੇ ਇਲੈਕਟ੍ਰਾਨਿਕ ਸੈਂਸਰ
ਵਾਸ਼ਿੰਗਟਨ, 15 ਫਰਵਰੀ (ਪੰਜਾਬ ਮੇਲ)- ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਲੈ ਕੇ ਅਮਰੀਕਾ ਨੇ ਵੱਡਾ ਖੁਲਾਸਾ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਾਲ ਹੀ ‘ਚ ਡੇਗੇ ਗਏ ਚੀਨ ਦੇ ਪਹਿਲੇ ਸ਼ੱਕੀ ਜਾਸੂਸੀ ਗੁਬਾਰੇ ਦਾ ਮਲਬਾ ਅਟਲਾਂਟਿਕ ਮਹਾਸਾਗਰ ਤੋਂ ਬਰਾਮਦ ਹੋਇਆ ਹੈ। ਜਾਸੂਸੀ ਵਿਚ ਵਰਤੇ ਜਾਣ ਵਾਲੇ ਇਲੈਕਟ੍ਰਾਨਿਕ ਸੈਂਸਰ ਇਸ ਮਲਬੇ ਵਿਚ ਸ਼ਾਮਲ ਹਨ। ਅਮਰੀਕੀ ਫੌਜ ਦੀ ਉੱਤਰੀ ਕਮਾਂਡ ਨੇ ਕਿਹਾ ਕਿ ਖੋਜੀ ਟੀਮ ਨੂੰ ਮੌਕੇ ਤੋਂ ਗੁਬਾਰੇ ਦਾ ਮਹੱਤਵਪੂਰਨ ਮਲਬਾ ਪ੍ਰਾਪਤ ਹੋਇਆ ਹੈ, ਜਿਸ ਵਿਚ ਸੈਂਸਰ ਅਤੇ ਇਲੈਕਟ੍ਰਾਨਿਕਸ ਟੁਕੜੇ ਸ਼ਾਮਲ ਹਨ।
ਬੀ.ਬੀ.ਸੀ. ਦੀ ਅਮਰੀਕੀ ਸਹਿਯੋਗੀ ਸੀ.ਬੀ.ਐੱਸ. ਨੇ ਕਿਹਾ ਕਿ ਮਲਬੇ ਤੋਂ ਪ੍ਰਾਪਤ ਵਸਤੂਆਂ ਵਿਚ ਲਗਭਗ 30-40 ਫੁੱਟ ਦਾ ਐਂਟੀਨਾ ਵੀ ਸ਼ਾਮਲ ਹੈ। ਸੰਘੀ ਜਾਂਚ ਬਿਊਰੋ ਉਨ੍ਹਾਂ ਵਸਤੂਆਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਬਾਰੇ ਅਮਰੀਕਾ ਨੇ ਕਿਹਾ ਸੀ ਕਿ ਇਨ੍ਹਾਂ ਦੀ ਵਰਤੋਂ ਸੰਵੇਦਨਸ਼ੀਲ ਫੌਜੀ ਸਥਾਨਾਂ ਦੀ ਜਾਸੂਸੀ ਕਰਨ ਲਈ ਕੀਤੀ ਗਈ ਸੀ। ਅਮਰੀਕਾ ਨੇ 4 ਫਰਵਰੀ ਨੂੰ ਪਹਿਲਾ ਗੁਬਾਰਾ ਡੇਗਿਆ, ਜਿਸ ਤੋਂ ਬਾਅਦ ਹੁਣ ਤੱਕ ਤਿੰਨ ਹੋਰ ਵਸਤੂਆਂ ਨੂੰ ਡੇਗਿਆ ਜਾ ਚੁੱਕਾ ਹੈ। ਚੀਨ ਨੇ ਪਿਛਲੇ ਦਿਨੀਂ ਇਸ ਵਿਸ਼ਾਲ ਗੁਬਾਰੇ ਨੂੰ ਡੇਗ ਦਿੱਤਾ ਸੀ ਤੇ ਦਾਅਵਾ ਕੀਤਾ ਸੀ ਕਿ ਇਸ ਗੁਬਾਰੇ ਦੀ ਵਰਤੋਂ ਮੌਸਮ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾਂਦੀ ਸੀ। ਅਮਰੀਕਾ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਚੀਨ ਜਾਸੂਸੀ ਗੁਬਾਰਿਆਂ ਦੀ ਮਦਦ ਨਾਲ ਕਈ ਦੇਸ਼ਾਂ ਦੀ ਜਾਸੂਸੀ ਕਰ ਰਿਹਾ ਹੈ। ਐੱਫ.ਬੀ.ਆਈ. ਗੁਬਾਰੇ ਦੇ ਮਲਬੇ ਦੀ ਜਾਂਚ ਕਰ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕੀ ਕਰਨ ਦੇ ਯੋਗ ਸੀ।
ਦੱਸ ਦੇਈਏ ਕਿ ਅਮਰੀਕਾ, ਕੈਨੇਡਾ ਅਤੇ ਲੈਟਿਨ ਅਮਰੀਕਾ ਦੇ ਹਵਾਈ ਖੇਤਰ ਵਿਚ ਚੀਨ ਦਾ ਸ਼ੱਕੀ ਜਾਸੂਸੀ ਗੁਬਾਰਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਅਮਰੀਕਾ ਦੇ ਮੋਂਟਾਨਾ ਸੂਬੇ ਦੇ ਉੱਪਰ ਦੇਖੇ ਗਏ ਗੁਬਾਰੇ ਦਾ ਆਕਾਰ ਤਿੰਨ ਬੱਸਾਂ ਦੇ ਬਰਾਬਰ ਸੀ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਇਸ ਜਾਸੂਸੀ ਗੁਬਾਰੇ ਤੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਅਮਰੀਕੀ ਹਵਾਈ ਖੇਤਰ ਵਿਚ ਦਿਖਾਈ ਦੇਣ ਵਾਲੇ ਇਸ ਗੁਬਾਰੇ ਨੂੰ ਪਿਛਲੇ ਕੁਝ ਦਿਨਾਂ ਤੋਂ ਟ੍ਰੈਕ ਕੀਤਾ ਜਾ ਰਿਹਾ ਸੀ। ਅਮਰੀਕੀ ਫੌਜੀ ਜਹਾਜ਼ਾਂ ਰਾਹੀਂ ਵੀ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਸੀ।
ਚੀਨੀ ਹਵਾਈ ਖੇਤਰ ਉੱਪਰ ਕੋਈ ਅਮਰੀਕੀ ਗੁਬਾਰਾ ਨਹੀਂ
ਵਾਸ਼ਿੰਗਟਨ : ਚੀਨੀ ਹਵਾਈ ਖੇਤਰ ਦੇ ਉੱਪਰ ਕੋਈ ਅਮਰੀਕੀ ਗੁਬਾਰਾ ਨਹੀਂ ਉੱਡ ਰਿਹਾ ਹੈ। ਵ੍ਹਾਈਟ ਹਾਊਸ ਨੇ ਬੀਜਿੰਗ ਦੇ ਦਾਅਵਿਆਂ ਨੂੰ ਖਾਰਿਜ ਕਰਦਿਆਂ ਸੋਮਵਾਰ ਨੂੰ ਇਹ ਗੱਲ ਕਹੀ। ਵ੍ਹਾਈਟ ਹਾਊਸ ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿਚ ਰਣਨੀਤਕ ਸੰਚਾਰ ਦੇ ਕਨਵੀਨਰ ਜਾਨ ਕਿਰਬੀ ਨੇ ਇਕ ਪੱਤਰਕਾਰ ਨੂੰ ਕਿਹਾ ਕਿ ਅਸੀਂ ਚੀਨ ਦੇ ਉੱਪਰ ਨਿਗਰਾਨੀ ਗੁਬਾਰੇ ਨਹੀਂ ਉਡਾ ਰਹੇ।

Related Articles

Stay Connected

0FansLike
3,754FollowersFollow
20,700SubscribersSubscribe
- Advertisement -spot_img

Latest Articles