9.1 C
Sacramento
Friday, March 24, 2023
spot_img

ਚੀਨ ‘ਚ ਮਹਿਲਾ ਪ੍ਰਜਨਨ ਦਰ ‘ਚ ਆਈ ਵੱਡੀ ਗਿਰਾਵਟ ਕਾਰਨ ਚਿੰਤਾ!

ਬੀਜਿੰਗ, 9 ਮਾਰਚ (ਪੰਜਾਬ ਮੇਲ)- ਗਰੀਬੀ ਦੇ ਡਰੋਂ ਚੀਨੀ ਔਰਤਾਂ ਬੱਚੇ ਪੈਦਾ ਕਰਨ ਤੋਂ ਬਚ ਰਹੀਆਂ ਹਨ। ਚੀਨ ਪਿਛਲੇ ਕਈ ਦਹਾਕਿਆਂ ਵਿਚ ਸਭ ਤੋਂ ਘੱਟ ਮਹਿਲਾ ਪ੍ਰਜਨਨ ਦਰ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਉਸਨੇ ਜਨਮਦਰ ਨੂੰ ਉਤਸ਼ਾਹਿਤ ਕਰਨ ਲਈ ਪੁਰਾਣੀਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਹਨ।
ਦੱਖਣੀ ਚੀਨ ਦੇ ਗਵਾਂਗਡਾਂਗ ਵਿਚ ਪ੍ਰਾਇਮਰੀ ਸਕੂਲ ਦੀ ਪਾਰਟ ਟਾਈਮ ਅਧਿਆਪਕਾ ਗਲੋਰੀਆ 30 ਸਾਲ ਦੀ ਵਿਆਹੁਤਾ ਔਰਤ ਹੈ। ਉਸਦਾ ਕਹਿਣਾ ਹੈ ਕਿ ਮੈਂ ਬੱਚਿਆਂ ਦਾ ਖਰਚਾ ਨਹੀਂ ਚੁੱਕ ਸਕਦੀ। ਜੇ ਉਹ ਬੱਚਾ ਪੈਦਾ ਕਰਦੀਆਂ ਹਨ ਤਾਂ ਉਨ੍ਹਾਂ ਦਾ ਖਰਚਾ ਹਰ ਮਹੀਨੇ 436 ਡਾਲਰ (3000 ਯੁਆਨ) ਰੋਜ਼ ਦੀਆਂ ਜ਼ਰੂਰਤਾਂ ‘ਤੇ, 291 ਡਾਲਰ (2000 ਯੁਆਨ) ਕਿੰਡਰ ਗਾਰਟਨ ਦੀ ਪੜ੍ਹਾਈ ‘ਤੇ, 145 ਡਾਲਰ (1 ਹਜ਼ਾਰ ਯੁਆਨ) ਪਾਰਟ ਟਾਈਮ ਚਾਈਲਡ ਕੇਅਰ ‘ਤੇ ਖਰਚ ਕਰਨੇ ਪੈਂਦੇ ਹਨ। ਜਦੋਂ ਉਹ ਵੱਡਾ ਹੋਵੇਗਾ ਤਾਂ ਸਕੂਲ ਦੀ ਪੜ੍ਹਾਈ ‘ਤੇ ਹਰ ਮਹੀਨੇ ਘੱਟ ਤੋਂ ਘੱਟ 10 ਹਜ਼ਾਰ ਯੁਆਨ ਭਾਵ 1456 ਡਾਲਰ ਖਰਚ ਆਏਗਾ। ਮੇਰੇ ਵਰਗੇ ਨਿੱਜੀ ਖੇਤਰ ਵਿਚ ਕੰਮ ਕਰਨ ਵਾਲਿਆਂ ਦੀ ਔਸਤ ਆਮਦਨ ਹੀ 6 ਹਜ਼ਾਰ ਯੁਆਨ ਪ੍ਰਤੀ ਮਹੀਨਾ ਹੈ।
ਚੀਨ ਦੇ ਨਵੇਂ ਅੰਕੜੇ ਹੈਰਾਨ ਕਰਨ ਵਾਲੇ ਹਨ। 2015 ਵਿਚ ਬਿਨਾਂ ਬੱਚਿਆਂਂ ਵਾਲੀਆਂ ਔਰਤਾਂ ਦੀ ਗਿਣਤੀ 6 ਫੀਸਦੀ ਸੀ ਜੋ 2020 ਵਿਚ ਤੇਜ਼ੀ ਨਾਲ ਵਧ ਕੇ 10 ਫੀਸਦੀ ਤੋਂ ਉੱਪਰ ਚਲੀ ਗਈ। ਜ਼ਿਆਦਾਤਰ ਚੀਨੀ ਔਰਤਾਂ ਜਾਂ ਤਾਂ ਇਕ ਬੱਚਾ ਚਾਹੁੰਦੀਆਂ ਹਨ ਜਾਂ ਬੱਚਾ ਪੈਦਾ ਹੀ ਨਹੀਂ ਕਰਨਾ ਚਾਹੁੰਦੀਆਂ। ਲੰਡਨ ਸਕੂਲ ਆਫ ਇਕੋਨਾਮਿਕਸ ਐਂਡ ਪਾਲੀਟਿਕਲ ਸਾਈਂਸ ਵਿਚ ਇੰਟਰਨੈਸ਼ਨਲ ਐਂਡ ਸੋਸ਼ਲ ਪਾਲਸੀ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਸ਼ੁਆਂਗ ਚੇਨ ਮੁਤਾਬਕ ਚੀਨ ਵਿਚ ਪ੍ਰਜਨਨ ਕਰਨ ਦੀ ਇੱਛਾ ਘੱਟੀ ਹੈ।

Related Articles

Stay Connected

0FansLike
3,747FollowersFollow
20,700SubscribersSubscribe
- Advertisement -spot_img

Latest Articles