#INDIA

ਚੀਨੀ ਕੰਪਨੀ ਅਲੀਬਾਬਾ ਨੇ ਪੇਅਟੀਐੱਮ ਦੀ ਆਪਣੀ ਬਾਕੀ ਹਿੱਸੇਦਾਰੀ 13,600 ਕਰੋੜ ‘ਚ ਵੇਚੀ

ਨਵੀਂ ਦਿੱਲੀ, 10 ਫਰਵਰੀ (ਪੰਜਾਬ ਮੇਲ)- ਚੀਨ ਦੀ ਕੰਪਨੀ ਅਲੀਬਾਬਾ ਨੇ ਪੇਅਟੀਐੱਮ ਅਧੀਨ ਕੰਮ ਕਰਦੀ ਡਿਜੀਟਲ ਫਾਇਨਾਂਸ ਸਰਵਿਸ ਫਰਮ ਵੰਨ97 ਦੀ ਆਪਣੀ 3.16 ਫੀਸਦੀ ਹਿੱਸੇਦਾਰੀ ਕਰੀਬ 13,600 ਕਰੋੜ ਰੁਪਏ ਵਿਚ ਵੇਚ ਦਿੱਤੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਇਸ ਸੌਦੇ ਨਾਲ ਅਲੀਬਾਬਾ ਨੇ ਕੰਪਨੀ ਵਿਚ ਆਪਣੀ ਪੂਰੀ ਹਿੱਸਦਾਰੀ ਵੇਚ ਦਿੱਤੀ ਹੈ। ਦਸੰਬਰ 2022 ਤੱਕ, ਅਲੀਬਾਬਾ ਦੀ ਪੇਅਟੀਐੱਮ ਵਿਚ 6.26 ਫੀਸਦੀ ਦੀ ਹਿੱਸੇਦਾਰੀ ਸੀ। ਉਸ ਨੇ ਜਨਵਰੀ ਵਿਚ ਇਸ ਵਿਚੋਂ 3.1 ਫੀਸਦੀ ਹਿੱਸੇਦਾਰੀ ਵੇਚੀ ਸੀ। ਬਾਕੀ 3.16 ਫੀਸਦੀ ਹਿੱਸੇਦਾਰੀ ਦਾ ਸੌਦਾ ਅੱਜ ਹੋਇਆ।

Leave a comment