#PUNJAB

ਚਾਂਦਪੁਰਾ ਬੰਨ੍ਹ ਟੁੱਟਿਆ, ਮਾਨਸਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ‘ਚ ਪਾਣੀ ਆਉਣ ਦਾ ਡਰ

ਮਾਨਸਾ, 15 ਜੁਲਾਈ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਜਿਹੜੇ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਦਿਨ ਰਾਤ ਦੀ ਲਗਾਤਾਰ ਪਹਿਰੇਦਾਰੀ ਕਰ ਰਹੀਆਂ ਸਨ, ਉਸ ਦੇ ਅੱਜ ਵੱਡੇ ਤੜਕੇ ਟੁੱਟ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਬੰਨ੍ਹ ਦੇ ਮਾਨਸਾ ਵਾਲੇ ਪਾਸੇ ਟੁੱਟਣ ਨਾਲ ਇਸ ਜ਼ਿਲ੍ਹੇ ਦੇ ਤਿੰਨ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋਣ ਦਾ ਡਰ ਬਣ ਗਿਆ ਹੈ।
ਬੰਨ੍ਹ ਟੁੱਟਣ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵਲੋਂ ਕੀਤੀ ਗਈ ਹੈ। ਪਿੰਡਾਂ ਦੇ ਲੋਕ ਇਕ ਵਾਰ ਬਚਾਅ ਲਈ ਜੁਟੇ ਹੋਏ ਹਨ ਅਤੇ ਬੇਮੁਹਾਰੇ ਪਾਣੀ ਮੁਹਰੇ ਥੋੜੇ ਲੋਕਾਂ ਦੀ ਕੋਈ ਵਾਹ ਪੇਸ਼ ਨਹੀਂ ਜਾ ਰਹੀ ਹੈ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਬੰਨ੍ਹ ਨੂੰ ਕਾਇਮ ਰੱਖਣ ਲਈ ਲੋਕਾਂ ਅਤੇ ਸਰਕਾਰ ਵਲੋਂ ਬੜੇ ਯਤਨ ਕੀਤੇ ਗਏ ਸਨ, ਪਰ ਪਾਣੀ ਦੇ ਲਗਾਤਾਰ ਵਧਣ ਕਾਰਨ ਇਹ ਟੁੱਟ ਗਿਆ ਹੈ।

Leave a comment