ਵਾਸ਼ਿੰਗਟਨ, 10 ਮਈ (ਪੰਜਾਬ ਮੇਲ)- ਗੈਰਕਾਨੂੰਨੀ ਪ੍ਰਵਾਸੀਆਂ ਦੀ ਅੰਨ੍ਹੇਵਾਹ ਆਮਦ ਨੂੰ ਵੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੈਕਸੀਕੋ ਦੀ ਸਰਹੱਦ ‘ਤੇ ਫੌਜ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਅਮਰੀਕਾ ਵਿਚ 11 ਮਈ ਤੋਂ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸਾਰੀਆਂ ਬੰਦਿਸ਼ਾਂ ਖ਼ਤਮ ਹੋ ਰਹੀਆਂ ਹਨ, ਜਿਸ ਮਗਰੋਂ ਮੁਲਕ ਦੀ ਦੱਖਣੀ ਸਰਹੱਦ ਤੋਂ ਗੈਰਕਾਨੂੰਨੀ ਪ੍ਰਵਾਸ ਵਿਚ ਤੇਜ਼ ਵਾਧਾ ਹੋ ਸਕਦਾ ਹੈ। ਰਾਸ਼ਟਰਪਤੀ ਦੇ ਤਾਜ਼ਾ ਹੁਕਮਾਂ ਤਹਿਤ 90 ਦਿਨ ਦੇ ਸਮੇਂ ਵਾਸਤੇ ਡੇਢ ਹਜ਼ਾਰ ਫੌਜੀ ਮੈਕਸੀਕੋ ਦੀ ਸਰਹੱਦ ‘ਤੇ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਨੂੰ ਲਾਅ ਇੰਨਫੋਰਸਮੈਂਟ ਦੀ ਜ਼ਿੰਮੇਵਾਰੀ ਤੋਂ ਦੂਰ ਰੱਖਿਆ ਗਿਆ ਹੈ।
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਅਮਰੀਕਾ ਵੱਲੋਂ ਮੈਕਸੀਕੋ ਸਰਹੱਦ ‘ਤੇ ਫੌਜ ਤਾਇਨਾਤ
![](https://punjabmailusa.com/wp-content/uploads/2023/05/America-Maxico-Border.jpg)