#INDIA

ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਐੱਨ.ਆਈ.ਏ. ਕੋਲ ਖੁਲਾਸਾ

ਕਿਹਾ: ‘ਪੁਲਿਸ ਕਵਰ’ ਲੈਣ ਦੇ ਇੱਛੁਕ ਰਾਜਨੇਤਾ ਤੇ ਕਾਰੋਬਾਰੀ ਮੇਰੀ ‘ਧਮਕੀ ਭਰੀ ਕਾਲ’ ਦੇ ਬਦਲੇ ਮੈਨੂੰ ਦਿੰਦੇ ਨੇ ਪੈਸੇ
ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਦੱਸਿਆ ਕਿ ਰਾਜਨੇਤਾ ਅਤੇ ਕਾਰੋਬਾਰੀ, ਜਿਸ ਕਿਸੇ ਦੀ ਵੀ ਪੁਲਿਸ ਕਵਰ ਲੈਣ ਦੀ ਇੱਛਾ ਹੁੰਦੀ ਸੀ, ਉਹ ਮੇਰੀ ‘ਧਮਕੀ ਭਰੀ ਕਾਲ’ ਦੇ ਬਦਲੇ ਮੈਨੂੰ ਪੈਸੇ ਦਿੰਦੇ ਹਨ।
ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਬਿਸ਼ਨੋਈ ਫਿਲਹਾਲ ਬਠਿੰਡਾ ਦੀ ਜੇਲ੍ਹ ‘ਚ ਹੈ। ਉਹ ਅਪ੍ਰੈਲ ਤੋਂ ਐੱਨ.ਆਈ.ਏ. ਦੀ ਹਿਰਾਸਤ ‘ਚ ਹੈ ਅਤੇ ਖਾਲਿਸਤਾਨੀ ਸੰਗਠਨਾਂ ਲਈ ਫੰਡਿੰਗ ਨਾਲ ਜੁੜੇ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ਰਾਬ ਡੀਲਰਾਂ, ਕਾਲ ਸੈਂਟਰ ਦੇ ਮਾਲਕਾਂ, ਦਵਾਈ ਸਪਲਾਇਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਤੋਂ ਹਰ ਮਹੀਨੇ 2.5 ਕਰੋੜ ਰੁਪਏ ਦੀ ਵਸੂਲੀ ਕਰ ਰਿਹਾ ਹੈ।
ਉਸ ਨੇ ਦਾਅਵਾ ਕੀਤਾ ਕਿ ਇਨ੍ਹੀਂ ਦਿਨੀਂ ਕਈ ਰਾਜਨੇਤਾ ਅਤੇ ਕਾਰੋਬਾਰੀ ਸਬੰਧਤ ਸੂਬੇ ਦੀ ਪੁਲਿਸ ਤੋਂ ਸੁਰੱਖਿਆ ਲੈਣ ਲਈ ਧਮਕੀ ਭਰੇ ਜ਼ਬਰਨ ਵਸੂਲੀ ਦੇ ਕਾਲ ਕਰਨ ਲਈ ਉਸ ਨੂੰ ਪੈਸੇ ਦੇ ਰਹੇ ਹਨ।

Leave a comment