#INDIA

ਗੈਂਗਸਟਰ ਗੋਲਡੀ ਬਰਾਡ ਦੇ ਨਿਸ਼ਾਨੇ ‘ਤੇ ਸਲਮਾਨ ਖਾਨ!

-ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਗੈਂਗਸਟਰ ਨੇ ਕੀਤਾ ਖੁਲਾਸਾ
ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)- ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਉਸ ਦੇ ਨਿਸ਼ਾਨੇ ‘ਤੇ ਹੈ। ਮੌਕਾ ਮਿਲਿਆ ਤਾਂ ਜ਼ਰੂਰ ਮਾਰਾਂਗੇ। ਉਸ ਨੇ ਇਹ ਪ੍ਰਗਟਾਵਾ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕੀਤਾ। ਗੋਲਡੀ ਬਰਾੜ ਭਾਰਤ ਦਾ ਮੋਸਟ ਵਾਂਟੇਡ ਹੈ ਅਤੇ ਇੰਟਰਪੋਲ ਨੇ ਉਸ ਖ਼ਿਲਾਫ਼ ਨੋਟਿਸ ਵੀ ਜਾਰੀ ਕੀਤਾ ਹੈ ਗੋਲਡੀ ਬਰਾੜ ਨੇ ਖਾਲਿਸਤਾਨ ਅਤੇ ਆਈ.ਐੱਸ.ਆਈ. ਬਾਰੇ ਵੀ ਗੱਲ ਕੀਤੀ। ਦਾਊਦ ਇਬਰਾਹਿਮ ਬਾਰੇ ਉਸ ਨੇ ਕਿਹਾ ਕਿ ਜੋ ਸਾਡੇ ਦੇਸ਼ ‘ਚ ਬੰਬ ਧਮਾਕੇ ਕਰਦਾ ਹੈ, ਉਸ ਨਾਲ ਸਾਡੀ ਕੋਈ ਦੋਸਤੀ ਨਹੀਂ। ਬਰਾੜ ਨੇ ਦੱਸਿਆ ਕਿ ਪਾਕਿਸਤਾਨ ‘ਚ ਰਹਿੰਦੇ ਅੱਤਵਾਦੀ ਹਰਵਿੰਦ ਸਿੰਘ ਰਿੰਦਾ ਨਾਲ ਉਸ ਦੀ ਗੱਲ ਹੁੰਦੀ ਰਹਿੰਦੀ ਸੀ। ਗੋਲਡੀ ਨੇ ਇਹ ਵੀ ਕਿਹਾ ਕਿ ਉਹ ਨਸ਼ਿਆਂ ਦਾ ਕਾਰੋਬਾਰ ਨਹੀਂ ਕਰਦਾ। ਹਾਲਾਂਕਿ, ਉਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਤੋਂ ਇਨਕਾਰ ਨਹੀਂ ਕੀਤਾ।

Leave a comment