#AMERICA

ਗੁਰਬਖਸ਼ ਸਿੰਘ ਸਿੱਧੂ ਨੇ ਸੀਨੀਅਰ ਗੇਮਾਂ ‘ਚ ਜਿੱਤਿਆ ਗੋਲਡ ਮੈਡਲ

ਫਰਿਜ਼ਨੋ, 20 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਅਮਰੀਕਾ ਵਿਚ ਹੁੰਦੀਆਂ ਸੀਨੀਅਰ ਗੇਮਾਂ ਵਿਚ ਜੌਹਰ ਵਿਖਾ ਕੇ ਅਕਸਰ ਚਰਚਾ ਵਿਚ ਰਹਿੰਦੇ ਹਨ। ਅੱਜਕੱਲ੍ਹ ਉਹ ਸੀਨੀਅਰ ਗੇਮਾਂ ਵਿਚ ਹਿੱਸਾ ਲੈਣ ਲਈ ਕੈਲੀਫੋਰਨੀਆ ਦੇ ਸ਼ਹਿਰ ਸੈਨ ਡਿਆਗੋ ਵਿਖੇ ਗਏ ਹੋਏ ਹਨ, ਜਿੱਥੇ ਉਨ੍ਹਾਂ ਨੇ ਹੈਮਰ ਥ੍ਰੋ ਵਿਚ ਸੋਨ ਤਗਮਾ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ। ਬੀਤੇ ਐਤਵਾਰ ਮੇਸਾ ਕਾਲਜ ਦੇ ਮੈਦਾਨਾਂ ਵਿਚ 50+ ਸਾਲ ਦੇ ਪੁਰਸ਼ਾਂ ਅਤੇ ਔਰਤਾਂ ਦੇ ਉਮਰ ਸਮੂਹਾਂ ਲਈ ਟਰੈਕ ਅਤੇ ਫੀਲਡ ਇਵੈਂਟਾਂ ਲਈ ਸੈਨ ਡਿਆਗੋ ਸੀਨੀਅਰਜ਼ ਗੇਮਜ਼ ਹੋਈਆਂ। ਇਨ੍ਹਾਂ ਗੇਮਾਂ ਦੌਰਾਨ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥ੍ਰੋ ਈਵੈਂਟ ਵਿਚ ਹਿੱਸਾ ਲਿਆ ਅਤੇ 35:49 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਡਿਸਕਸ ਥਰੋਅ ਦੇ ਮੁਕਾਬਲੇ ਵਿਚ ਵੀ ਭਾਗ ਲਿਆ ਅਤੇ 31:75 ਮੀਟਰ ਦੀ ਦੂਰੀ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਵਿਚ ਅਮਰੀਕਾ ਦੇ ਐਰੀਜ਼ੋਨਾ, ਨਿਊ ਮੈਕਸੀਕੋ, ਟੈਕਸਾਸ ਅਤੇ ਨੇਵਾਡਾ ਵਰਗੇ ਗੁਆਂਢੀ ਰਾਜਾਂ ਦੇ 300 ਤੋਂ ਵੱਧ ਐਥਲੀਟਾਂ ਨੇ ਟ੍ਰੈਕ ਅਤੇ ਫੀਲਡ ਈਵੈਂਟਸ ਵਿਚ ਹਿੱਸਾ ਲਿਆ। ਗੁਰਬਖਸ਼ ਸਿੰਘ ਸਿੱਧੂ ਦੀ ਜਿੱਤ ਕਾਰਨ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅੰਦਰ ਜਸ਼ਨ ਦਾ ਮਾਹੌਲ ਹੈ।

Leave a comment