#INDIA

ਗੁਜਰਾਤ ਹਾਈ ਕੋਰਟ ਵੱਲੋਂ ਕੇਜਰੀਵਾਲ ਤੇ ਸੰਜੇ ਦੀ ਅਰਜ਼ੀ ‘ਤੇ 10 ਦਿਨ ‘ਚ ਫ਼ੈਸਲਾ ਕਰਨ ਦਾ ਹੁਕਮ

ਅਹਿਮਦਾਬਾਦ, 29 ਅਗਸਤ (ਪੰਜਾਬ ਮੇਲ)- ਗੁਜਰਾਤ ਹਾਈ ਕੋਰਟ ਨੇ ਅੱਜ ਇੱਥੇ ਇਕ ਸੈਸ਼ਨਜ਼ ਅਦਾਲਤ ਨੂੰ ਹੁਕਮ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਉਤੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਦੀਆਂ ਟਿੱਪਣੀਆਂ ਬਾਰੇ ਦਾਇਰ ਅਪਰਾਧਕ ਮਾਣਹਾਨੀ ਮਾਮਲੇ ਵਿਚ ਉਨ੍ਹਾਂ ਨੂੰ ਤਲਬ ਕਰਨ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਇਨ੍ਹਾਂ ਨੇਤਾਵਾਂ ਦੀ ਪਟੀਸ਼ਨ ਨੂੰ ਕਿਸੇ ਹੋਰ ਜੱਜ ਕੋਲ ਤਬਦੀਲ ਕਰ ਦੇਵੇ। ਜਸਟਿਸ ਸਮੀਰ ਦਵੇ ਦੇ ਬੈਂਚ ਨੇ ਅਹਿਮਦਾਬਾਦ ਦੇ ਮੁੱਖ ਸੈਸ਼ਨਜ਼ ਜੱਜ ਨੂੰ ਹੁਕਮ ਦਿੱਤਾ ਕਿ ਮੈਟਰੋਪੌਲੀਟਨ ਅਦਾਲਤ ਵੱਲੋਂ ਜਾਰੀ ਸੰਮਨ ਖ਼ਿਲਾਫ਼ ਦੋਵਾਂ ਆਗੂਆਂ ਦੀ ਮੁੜ ਨਜ਼ਰਸਾਨੀ ਪਟੀਸ਼ਨ ਨੂੰ ਕਿਸੇ ਹੋਰ ਜੱਜ ਕੋਲ ਭੇਜਿਆ ਜਾਵੇ, ਜੋ ਮਾਮਲਾ ਸੌਂਪੇ ਜਾਣ ਦੇ 10 ਦਿਨਾਂ ਦੇ ਅੰਦਰ ਉਸ ਉਤੇ ਫ਼ੈਸਲਾ ਕਰੇਗਾ।

Leave a comment