ਅਹਿਮਦਾਬਾਦ, 11 ਫਰਵਰੀ (ਪੰਜਾਬ ਮੇਲ)- ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਦੇਰ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਸ਼ਿੱਦਤ 3.8 ਮਾਪੀ ਗਈ। ਇੰਸਟੀਚਿਊਟ ਆਫ ਸਿਸਮਲੋਜੀਕਲ ਰਿਸਰਚ ਦੇ ਅਧਿਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਸੂਰਤ ਤੋਂ 27 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿਚ ਸੀ। ਭੂਚਾਲ ਦੇ ਝਟਕੇ ਰਾਤ 12:52 ਵਜੇ ਮਹਿਸੂਸ ਕੀਤੇ ਗਏ।
ਗੁਜਰਾਤ ਦੇ ਸੂਰਤ ‘ਚ ਲੱਗੇ ਭੂਚਾਲ ਦੇ ਹਲਕੇ ਝਟਕੇ
