#INDIA

ਗੁਜਰਾਤ ‘ਚ ਪਿਛਲੇ ਦੋ ਸਾਲਾਂ ‘ਚ 4058 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਤੇ 212 ਕਰੋੜ ਦੀ ਸ਼ਰਾਬ ਜ਼ਬਤ

3 ਲੱਖ ਗ੍ਰਿਫ਼ਤਾਰੀਆਂ
ਗਾਂਧੀਨਗਰ, 11 ਮਾਰਚ (ਪੰਜਾਬ ਮੇਲ)- ਗੁਜਰਾਤ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 31 ਦਸੰਬਰ 2022 ਤੱਕ ਰਾਜ ‘ਚ ਪਿਛਲੇ ਦੋ ਸਾਲਾਂ ਵਿਚ 4,058 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ 211.86 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਹੈ। ਸਰਕਾਰ ਨੇ ਅੱਜ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਸਮੇਂ ਦੌਰਾਨ ਰਾਜ ਵਿਚ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ‘ਚ ਸ਼ਰਾਬ ਪੀਣ ਤੇ ਵੇਚਣ ‘ਤੇ ਪਾਬੰਦੀ ਹੈ। ਰਾਜ ਸਰਕਾਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਵਡੋਦਰਾ ਵਿਚ 1,620 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਦੀ ਸਭ ਤੋਂ ਵੱਧ ਜ਼ਬਤ ਕੀਤੀ ਗਈ ਹੈ। ਗ੍ਰਹਿ ਰਾਜ ਮੰਤਰੀ ਹਰਸ਼ ਸਾਂਘਵੀ ਨੇ ਸਦਨ ਵਿਚ ਕਿਹਾ, ‘ਰਾਜ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 31 ਦਸੰਬਰ, 2022 ਤੱਕ ਦੋ ਸਾਲਾਂ ਵਿਚ 4,058.01 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ 211.86 ਕਰੋੜ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਹੈ। ਇਹ ਅੰਕੜੇ ਕੁੱਲ 33 ਜ਼ਿਲ੍ਹਿਆਂ ਵਿਚੋਂ 25 ਦੇ ਹਨ।

Leave a comment