ਯੇਰੂਸ਼ਲਮ, 13 ਅਕਤੂਬਰ (ਪੰਜਾਬ ਮੇਲ)- ਹਮਾਸ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਵਿਚ ਇਜ਼ਰਾਈਲ ਦੀ ਭਾਰੀ ਬੰਬਾਰੀ ਵਿਚ ਵਿਦੇਸ਼ੀਆਂ ਸਣੇ 13 ਬੰਦੀਆਂ ਦੀ ਮੌਤ ਹੋ ਗਈ। ਹਮਾਸ ਦੇ ਫੌਜੀ ਵਿੰਗ ਨੇ ਬਿਆਨ ਵਿਚ ਕਿਹਾ ਕਿ 24 ਘੰਟਿਆਂ ਵਿਚ ਵੱਖ-ਵੱਖ ਥਾਵਾਂ ‘ਤੇ 13 ਬੰਦੀ ਮਾਰੇ ਗਏ ਹਨ। ਇਸ ਨੇ ਵਿਦੇਸ਼ੀਆਂ ਦੀ ਕੌਮੀਅਤ ਨਹੀਂ ਦਿੱਤੀ। ਇਜ਼ਰਾਈਲ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।