#CANADA

ਗ਼ਦਰੀ ਬਾਬਿਆਂ ਦੀ ਯਾਦ ‘ਚ 27ਵਾਂ ਯਾਦਗਾਰੀ ਮੇਲਾ 6 ਅਗਸਤ ਨੂੰ

ਸਰੀ, 19 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ 27ਵਾਂ ਯਾਦਗਾਰੀ ਸਾਲਾਨਾ ਮੇਲਾ 6 ਅਗਸਤ 2023 ਨੂੰ ਬੇਅਰ ਕਰੀਕ ਪਾਰਕ ਸਰੀ (ਬੀ.ਸੀ.) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਸਾਹਿਬ ਸਿੰਘ ਥਿੰਦ ਨੇ ਦੱਸਿਆ ਹੈ ਕਿ ਇਸ ਵਾਰ ਇਹ ਮੇਲਾ ਸ. ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ) ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਵਕੀਲ ਜੋਸਫ਼ ਐਡਵਰਡ ਬਰੜ ਨੂੰ ਸਮਰਪਿਤ ਹੋਵੇਗਾ। ਇਸ ਮੇਲੇ ਵਿਚ ਕਈ ਪੰਜਾਬੀ ਗਾਇਕ ਆਪਣੀ ਕਲਾ ਰਾਹੀਂ ਕਾਮਾਗਾਟਾਮਾਰੂ ਦੇ ਯੋਧਿਆਂ ਨੂੰ ਸਜਦਾ ਕਰਨਗੇ ਅਤੇ ਸਰੋਤਿਆਂ ਦਾ ਮਨੋਰੰਜਨ ਕਰਨਗੇ। ਮੇਲੇ ਵਿਚ ਸ਼ਾਮਲ ਹੋਣ ਲਈ ਦਾਖ਼ਲਾ ਮੁਫ਼ਤ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਸਾਹਿਬ ਸਿੰਘ ਥਿੰਦ ਨਾਲ ਫੋਨ ਨੰਬਰ 604-751-6267 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a comment