ਜਲੰਧਰ, 23 ਅਗਸਤ (ਬਲਦੇਵ ਰਾਹੀ/ਪੰਜਾਬ ਮੇਲ)- ਇੰਟਰਨੈਸ਼ਨਲ ਸੁਪਰਸਟਾਰ ਗਾਇਕਾ ਗੁਰਮੀਤ ਕੌਰ ਬੈਂਕਾਕ ਜੋ ਥਾਈਲੈਂਡ ਦੀ ਇੱਕ ਸਤਿਕਾਰਤ ਗਾਇਕਾ ਹੈ। ਜਿਸ ਨੇ ਖ਼ਾਸ ਕਰਕੇ ਧਾਰਮਿਕ ਸਮਾਗਮਾਂ ਵਿਚ ਵੀ ਬਹੁਤ ਨਾਮਣਾ ਖੱਟਿਆ ਅਤੇ ਉਸ ਨੇ ਅਨੇਕਾਂ ਈਵੈਂਟ ਵਿਚ ਸ਼ਮੂਲੀਅਤ ਕਰ ਕੇ ਮਾਣ-ਸਨਮਾਨ ਹਾਸਲ ਕੀਤਾ ਹੈ। ਆਪਣੀ ਮਾਂ ਬੋਲੀ ਪੰਜਾਬੀ ਨੂੰ ਵਿਦੇਸ਼ਾਂ ਵਿਚ ਪਰਮੋਟ ਕਰਨ ਦੇ ਨਾਲ-ਨਾਲ ਵਿਸ਼ੇਸ ਤੌਰ ’ਤੇ ਉਸ ਨੇ ਥਾਈਲੈਂਡ ਵਿਚ ਹੋਣ ਵਾਲੇ ਵੱਡੇ-ਵੱਡੇ ਸਟੇਜ ਸ਼ੋਅਜ਼ ਜਿਨ੍ਹਾਂ ’ਚੋਂ ਕਿਸ਼ੋਰ ਕੁਮਾਰ ਨਾਈਟ, ਮੁਹੰਮਦ ਰਫ਼ੀ ਸਾਹਿਬ ਨਾਈਟ, ਲਤਾ ਮੰਗੇਸ਼ਕਰ ਨਾਇਟ, ਮਹਿੰਦਰ ਕਪੂਰ ਨਾਈਟ ਵਿਚ ਗਾ ਕੇ ਆਪਣੀ ਪ੍ਰਪੱਕ ਗਾਇਕੀ ਦਾ ਲੋਹਾ ਮਨਵਾਇਆ। ਕਾਬਿਲ-ਏ-ਗ਼ੌਰ ਹੈ ਕਿ ਇਹ ਸਟਾਰ ਗਾਇਕਾ ਗੁਰਮੀਤ ਕੌਰ ਬੈਂਕਾਕ ਗ਼ਜ਼ਲ ਗਾਇਕੀ ਦੇ ਸਮਰਾਟ ਖ਼ਾਨ ਸਾਹਿਬ ਜਨਾਬ ਗੁਲਾਮ ਅਲੀ ਜੀ ਦੀ ਮਾਣਮੱਤੀ ਸ਼ਾਗਿਰਦ ਹੈ। ਇਨ੍ਹਾਂ ਦਾ ਛੋਟਾ ਬੇਟਾ ਕਿੰਗ ਵਾਰੀ ਵੀ ਪੰਜਾਬੀ ਤੇ ਥਾਈ ਭਾਸ਼ਾ ਦਾ ਸਟਾਰ ਗਾਇਕ ਹੈ। ਹਾਲ ਹੀ ਵਿਚ ਇਸ ਗਾਇਕਾ ਦੀ ਸੁਰੀਲੀ ਆਵਾਜ਼ ਵਿਚ ਗਾਇਆ ਇੱਕ ਖੂਬਸੂਰਤ ਹਿੰਦੀ ਗੀਤ ਯਾਦ ਵਰਲਡਵਾਈਡ ਰਿਲੀਜ਼ ਹੋਇਆ ਹੈ। ਅਵਤਾਰ ਸਿੰਘ ਪ੍ਰੋਡਿਊਸਰ ਅਤੇ ਪੀ.ਬੀ.ਆਰ. ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਲਿਖਿਆ ਤੇ ਮਧੁਰ ਸੰਗੀਤ ਨਾਲ ਸ਼ਿੰਗਾਰਿਆ ਹੈ ਰਸ਼ੀਦ ਅੱਬਾਸ ਨੇ। ਐਡੀਟਰ ਰਤਨ ਰਾਵਤ ਰੌਕ ਨੇ ਵੱਖ-ਵੱਖ ਦਿਲਕਸ਼ ਲੋਕੇਸ਼ਨਾਂ ’ਤੇ ਫਿਲਮਾਂਕਣ ਕੀਤੇ ਇਸ ਵੀਡੀਓ ਨੂੰ ਯਾਦਗਾਰੀ ਬਣਾ ਦਿੱਤਾ ਹੈ। ਇਸ ਰੋਮਾਂਟਿਕ ਗੀਤ ਵਿਚ ਅਦਾਕਾਰ ਕਰਨ ਗੋਧਵਾਨੀਂ ਅਤੇ ਸ਼ਬੀ ਕਰੀਮੀਂ ਦੀ ਬੇਹਤਰੀਨ ਕੰਮ ਕੀਤਾ ਹੈ। ਦਰੂਮ ਮਿਊਜ਼ਿਕ ਅਤੇ ਆਰ.ਬੀ.ਆਈ. ਫ਼ਿਲਮਜ਼ ਨੇ ਸਰੋਤਿਆਂ/ਦਰਸ਼ਕਾਂ ਨੂੰ ਇੱਕ ਤੋਹਫ਼ਾ ਭੇਟ ਕੀਤਾ ਹੈ।