#INDIA

ਕੱਟੜਾ ’ਚ ਭੂਚਾਲ ਦੇ ਝਟਕੇ, ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ

ਜੰਮੂ, 17 ਫਰਵਰੀ (ਪੰਜਾਬ ਮੇਲ)- ਜੰਮੂ-ਕਸ਼ਮੀਰ ਵਿਚ ਰਿਆਸੀ ਜ਼ਿਲ੍ਹੇ ਦੇ ਕੱਟੜਾ ਇਲਾਕੇ ਵਿਚ ਅੱਜ 3.6 ਦੀ ਸ਼ਿੱਦਤ ਨਾਲ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਭੂਚਾਲ ਸਵੇਰੇ 5.01 ਵਜੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਭੂਚਾਲ ਦਾ ਕੇਂਦਰ ਕੱਟੜਾ ਤੋਂ 97 ਕਿਲੋਮੀਟਰ ਪੂਰਬ ਵੱਲ ਸੀ।

Leave a comment