#INDIA

ਕੌਲਿਜੀਅਮ ਸਾਡੇ ਦੁਆਰਾ ਵਿਕਸਤ ਕੀਤੀ ਗਈ ਸਭ ਤੋਂ ਵਧੀਆ ਪ੍ਰਣਾਲੀ : ਚੀਫ ਜਸਟਿਸ

ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)- ਦੇਸ਼ ਦੇ ਚੀਫ ਜਸਟਿਸ ਡੀ.ਵੀ. ਚੰਦਰਚੂੜ ਨੇ ਕਿਹਾ ਕਿ ਹਰ ਪ੍ਰਣਾਲੀ ਸੰਪੂਰਨ ਨਹੀਂ ਹੁੰਦੀ ਹੈ ਪਰ ਕੌਲਿਜੀਅਮ ਸਾਡੇ ਦੁਆਰਾ ਵਿਕਸਤ ਕੀਤੀ ਗਈ ਸਭ ਤੋਂ ਵਧੀਆ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਾਨੂੰਨ ਮੰਤਰੀ ਨਾਲ ਉਲਝਣਾ ਨਹੀਂ ਚਾਹੁੰਦੇ, ਸਾਡੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ। ਨਿਆਂਪਾਲਿਕਾ ਨੇ ਸੁਤੰਤਰ ਰਹਿਣਾ ਹੈ, ਇਸ ਲਈ ਸਾਨੂੰ ਇਸ ਨੂੰ ਬਾਹਰੀ ਪ੍ਰਭਾਵਾਂ ਤੋਂ ਬਚਾਉਣਾ ਹੋਵੇਗਾ। ਮਾਮਲੇ ‘ਤੇ ਕਿਹੋ ਜਿਹਾ ਫ਼ੈਸਲਾ ਕਰਨਾ ਹੈ ਇਸ ਬਾਰੇ ਸਰਕਾਰ ਦਾ ਬਿਲਕੁਲ ਕੋਈ ਦਬਾਅ ਨਹੀਂ ਹੈ। ਜੱਜ ਵਜੋਂ ਮੇਰੇ 23 ਸਾਲਾਂ ਵਿਚ ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਕਿਸੇ ਵੀ ਕੇਸ ਦਾ ਫੈਸਲਾ ਕਿਵੇਂ ਕਰਨਾ ਹੈ।

Leave a comment