#AMERICA

ਕੋਹਿਨੂਰ ਕਲੱਬ ਵੱਲੋਂ ਗੋਲਡਨ ਨਾਈਟ 28 ਸਤੰਬਰ ਨੂੰ

ਸੈਕਰਾਮੈਂਟੋ, 18 ਸਤੰਬਰ (ਪੰਜਾਬ ਮੇਲ)-ਕੋਹਿਨੂਰ ਕਲੱਬ ਵੱਲੋਂ ਇਸ ਵਾਰ ਗੋਲਡਨ ਨਾਈਟ 28 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਈ ਜਾਵੇਗੀ। ਇਸ ਸੰਬੰਧੀ ਤਿਆਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਰਿਆੜ ਫਾਰਮ ਵਿਖੇ ਹੋਈ, ਜਿੱਥੇ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਅਹਿਮ ਵਿਚਾਰ-ਵਟਾਂਦਰੇ ਹੋਏ। ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਬਜ਼ੁਰਗਾਂ ਨੂੰ ਇਕ ਥਾਂ ‘ਤੇ ਸੱਦ ਕੇ ਉਨ੍ਹਾਂ ਲਈ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਲਈ ਡਿਨਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਇਸ ਵਿਚ ਗੀਤ-ਸੰਗੀਤ, ਚੁਟਕੁਲੇ, ਕਵਿਤਾਵਾਂ ਆਦਿ ਪੇਸ਼ ਕੀਤੀਆਂ ਜਾਣਗੀਆਂ। ਬਜ਼ੁਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਮੀਟਿੰਗ ਵਿਚ ਨਵਤੇਜ ਸਿੰਘ ਰਿਆੜ, ਡਾ. ਪਰਮਜੀਤ ਸਿੰਘ ਰੰਧਾਵਾ, ਗੁਰਜਤਿੰਦਰ ਸਿੰਘ ਰੰਧਾਵਾ, ਡਾ. ਲਖਵਿੰਦਰ ਸਿੰਘ ਰੰਧਾਵਾ, ਬਹਾਦਰ ਸਿੰਘ ਮੁੰਡੀ, ਅਵਤਾਰ ਸਿੰਘ ਖਹਿਰਾ, ਪਵਿੱਤਰ ਸਿੰਘ ਨਾਹਲ ਅਤੇ ਜਸਵਿੰਦਰ ਸਿੰਘ ਨਾਗਰਾ ਵੀ ਹਾਜ਼ਰ ਹੋਏ।