#CANADA

ਕੋਵਿਡ-19 ਦਾ ਨਵਾਂ ਵੇਰੀਐਂਟ ਆਇਆ ਸਾਹਮਣੇ

ਟੋਰਾਂਟੋ, 8 ਅਗਸਤ (ਪੰਜਾਬ ਮੇਲ)- ਕੋਵਿਡ-19 ਦਾ ਨਵਾਂ ਵਰੀਐਂਟ ਸਾਹਮਣੇ ਆਇਆ ਹੈ। ਇਸ ਨਾਲ ਸਾਰਿਆਂ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਕਰੋਨਾਵਾਇਰਸ ਖੁਦ ਆਪਣੇ ਵਿਚ ਬਦਲਾਅ ਲਿਆ ਸਕਦਾ ਹੈ ਤੇ ਦੁਨੀਆਂ ਭਰ ਵਿਚ ਫੈਲ ਸਕਦਾ ਹੈ, ਜਿਸ ਨਾਲ ਵੱਡੀ ਮਾਤਰਾ ਵਿਚ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ।
ਇਸ ਵੇਰੀਐਂਟ ਨੂੰ ਈਜੀ.5 ਦਾ ਨਾਂ ਦਿੱਤਾ ਗਿਆ ਹੈ ਤੇ ਇਹ ਓਮੀਕ੍ਰੌਨ ਦਾ ਵੰਸ਼ਜ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ.ਐੱਚ.ਓ.) ਨੇ ਈਜੀ.5 ਨੂੰ ਆਪਣੀ ਤਾਜ਼ਾ ਸਰਕੂਲੇਟ ਹੋ ਰਹੇ ਵੇਰੀਐਂਟਸ ਦੀ ਲਿਸਟ ਵਿਚ ਸ਼ਾਮਲ ਕਰ ਲਿਆ ਹੈ ਤੇ 19 ਜੁਲਾਈ ਤੋਂ ਇਸ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਹੁਣ ਤੱਕ ਇਸ ਵੇਰੀਐਂਟ ਦੇ ਮਾਮਲੇ ਯੂਨਾਈਟਿਡ ਕਿੰਗਡਮ, ਅਮਰੀਕਾ ਤੇ ਕਈ ਹੋਰਨਾਂ ਥਾਂਵਾਂ ਉੱਤੇ ਵੇਖਣ ਨੂੰ ਮਿਲੇ ਹਨ।
ਤਾਜ਼ਾ ਡਾਟਾ ਅਨੁਸਾਰ ਯੂ.ਕੇ. ਵਿਚ ਦਰਜ ਕੀਤੇ ਜਾਣ ਵਾਲੇ ਕੋਵਿਡ-19 ਦੇ ਮਾਮਲਿਆਂ ਵਿਚੋਂ ਸੱਤ ਵਿਚ ਇੱਕ ਮਾਮਲਾ ਇਸੇ ਵੇਰੀਐਂਟ ਦਾ ਹੈ। ਯੂ.ਕੇ. ਹੈਲਥ ਸਕਿਊਰਿਟੀ ਏਜੰਸੀ ਦੇ ਤਾਜ਼ਾ ਡਾਟਾ ਅਨੁਸਾਰ ਈਜੀ.5 ਦੇ ਕੁੱਲ ਮਾਮਲੇ 14.6 ਫੀਸਦੀ ਬਣਦੇ ਹਨ। ਇਸ ਦੌਰਾਨ ਯੂਨੀਵਰਸਿਟੀ ਹੈਲਥ ਨੈੱਟਵਰਕ, ਟੋਰਾਂਟੋ ਵਿਖੇ ਇਨਫੈਕਸ਼ੀਅਸ ਡਜ਼ੀਜ਼ ਸਪੈਸ਼ਲਿਸਟ ਡਾ. ਇਸਾਕ ਬੋਗੋਚ ਦਾ ਕਹਿਣਾ ਹੈ ਕਿ ਇਸ ਹਿਸਾਬ ਨਾਲ ਤਾਂ ਈਜੀ.5 ਦੇ ਮਾਮਲੇ ਕੈਨੇਡਾ ਵਿਚ ਵੀ ਜਲਦ ਹੀ ਮਿਲਣ ਲੱਗਣਗੇ। ਇਹ ਸਾਰੇ ਕਿਤੇ ਹੀ ਵੇਖਣ ਨੂੰ ਮਿਲ ਰਿਹਾ ਹੈ। ਜੇ ਅਜਿਹਾ ਹੈ ਤਾਂ ਇਸ ਦੇ ਫੈਲਣ ਵਿਚ ਵੀ ਦੇਰ ਨਹੀਂ ਲੱਗੇਗੀ।

Leave a comment