ਬੋਗੋਟਾ, 10 ਜੂਨ (ਪੰਜਾਬ ਮੇਲ)- ਕੋਲੰਬੀਆ ਵਿਚ 40 ਦਿਨ ਪਹਿਲਾਂ ਹੋਏ ਜਹਾਜ਼ ਹਾਦਸੇ ਕਾਰਨ ਬਾਅਦ ਲਾਪਤਾ ਹੋਏ ਚਾਰ ਬੱਚੇ ਐਮਾਜ਼ੋਨ ਦੇ ਜੰਗਲ ਵਿਚ ਸੁਰੱਖਿਅਤ ਮਿਲ ਗਏ ਹਨ। ਰਾਸ਼ਟਰਪਤੀ ਗੁਸਤਾਵੋ ਪੈਤਰੋ ਨੇ ਅੱਜ ਇਹ ਜਾਣਕਾਰੀ ਦਿੱਤੀ। ਕਿਊਬਾ ਤੋਂ ਬੋਗੋਟਾ ਪਰਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੈਤਰੋ ਨੇ ਕਿਹਾ ਕਿ ਲਾਪਤਾ ਬੱਚਿਆਂ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਖਤਮ ਹੋ ਗਈ ਹੈ। ਇਹ ਬੱਚੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਬੱਚਿਆਂ ਦੀ ਭਾਲ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਗਈ ਸੀ।