28.4 C
Sacramento
Wednesday, October 4, 2023
spot_img

ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਦੀਆਂ ਚਾਰ ਟੀਮਾਂ ਨੇ ਕੈਲ ਕੱਪ ਵਿਚ ਲਿਆ ਹਿੱਸਾ

ਫਰਿਜ਼ਨੋ, 7 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਲਾਸ-ਏਂਜਲਸ ਸ਼ਹਿਰ ਦੇ ਮੋਰ ਪਾਰਕ ਵਿਚ 51ਵਾਂ ਗਰੈਂਡ ਕੈਲ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਦੁਨੀਆਂ-ਭਰ ਦੇ 18 ਦੇਸ਼ਾਂ ‘ਚੋਂ 130 ਟੀਮਾਂ ਪਹੁੰਚੀਆਂ ਹੋਈਆਂ ਸਨ।
ਇਸ ਟੂਰਨਾਮੈਂਟ ਵਿਚ ਫਰਿਜ਼ਨੋ ਦੀ ਕੈਲੀਫੋਰਨੀਆ ਹਾਕਸ ਫੀਲਡ ਹਾਕੀ ਕਲੱਬ ਦੀਆਂ ਚਾਰ ਟੀਮਾਂ, ਕ੍ਰਮਵਾਰ 8 ਸਾਲ, 12 ਸਾਲ, 14 ਸਾਲ ਅਤੇ ਸੀਨੀਅਰ ਟੀਮ ਨੇ ਇਸ ਟੂਰਨਾਮੈਂਟ ਵਿਚ ਭਾਗ ਲੈ ਕੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ। 8 ਸਾਲ ਦੀ ਟੀਮ ਨੇ ਸਾਰੇ ਮੈਚ ਜਿੱਤਕੇ ਗੋਲਡ ਮੈਡਲ ਜਿੱਤਿਆ। 14 ਸਾਲ ਦੀ ਟੀਮ ਨੇ ਰੌਚਕ ਫਾਈਨਲ ਮੁਕਾਬਲੇ ਵਿਚ ਸਿਲਵਰ ਮੈਡਲ ਆਪਣੇ ਨਾਮ ਕੀਤਾ। ਸੀਨੀਅਰ ਟੀਮ 5 ਵਿਚੋਂ 4 ਮੈਚ ਜਿੱਤਕੇ ਮੈਡਲ ਤੋਂ ਵਾਂਝੀ ਰਹਿ ਗਈ। 12 ਸਾਲ ਦੀ ਟੀਮ ਨੇ ਪੰਜ ਮੈਚ ਖੇਡੇ, ਜਿਸ ਵਿਚ ਉਸਨੇ ਇੱਕ ਮੈਚ ਜਿੱਤਿਆ, ਦੋ ਹਾਰੇ ਅਤੇ ਦੋ ਮੈਚਾਂ ਵਿਚ ਖੇਡ ਬਰਾਬਰੀ ‘ਤੇ ਖਤਮ ਹੋਈ। 12 ਸਾਲ ਦੀ ਟੀਮ ਨੇ ਤਾਈਵਾਨ ਦੇ ਨਾਲ ਇੰਟਰਨੈਸ਼ਨਲ ਮੈਚ ਦੌਰਾਨ ਸੋਹਣੀ ਖੇਡ ਵਿਖਾਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਗੋਲ ਕੀਪਰ ਉਦੇ ਸਿੰਘ ਨੂੰ ਮੈਚ ਦਾ ਬਿਸਟ ਗੋਲਕੀਪਰ ਐਲਾਨਿਆ ਗਿਆ।
ਫਰਿਜ਼ਨੋ ਨਿਵਾਸੀ 14 ਸਾਲਾ ਗੋਲਕੀਪਰ ਗੁਰਨੂਰ ਕੌਰ ਜਿਸਦਾ ਪਿਛੋਕੜ ਪੰਜਾਬ ਦੇ ਕਿਲ੍ਹਾ-ਰਾਏਪੁਰ ਨਾਲ ਹੈ, ਉਸਨੇ ਫਾਈਨਲ ਵਿਚ ਪੰਜਾਂ ਵਿਚੋਂ ਤਿੰਨ ਪਲੰਟੀ-ਸਟਰੋਕ ਰੋਕ ਕੇ ਟੀਮ ਦੀ ਬੈਸਟ ਗੋਲਕੀਪਰ ਦਾ ਖ਼ਿਤਾਬ ਹਾਸਲ ਕਰਦਿਆਂ ਸੀਨੀਅਰ ਟੀਮ ਵਿਚ ਵੀ ਆਪਣੀ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾਂ ਦੀਪ ਅਤੇ ਪ੍ਰੀਤ, ਜੋ ਸਿਰਫ ਪੰਦਰਾਂ ਸਾਲਾਂ ਦੀਆਂ ਹਨ, ਅਤੇ ਸੀਨੀਅਰ ਟੀਮ ਵਿਚ ਖੇਡ ਰਹੀਆਂ ਹਨ।
ਸੀਨੀਅਰ ਖਿਡਾਰੀ ਸੰਨਦੀਪ ”ਸੰਨਾ” ਨੇ ਕਿਹਾ ਕਿ ਮੈਨੂੰ ਘਰੋਂ ਸਿਰਫ ਦੋ ਦਿਨ ਹੀ ਖੇਡਣ ਦੀ ਇਜਾਜ਼ਤ ਮਿਲੀ ਹੇ।
ਫਰਿਜਨੋ ਅਤੇ ਆਸ ਪਾਸ ਦੇ 6 ਸਾਲ ਤੋ ਲੈ ਕੇ ਵੱਡੀ ਤੋ ਵੱਡੀ ਉਮਰ ਤੱਕ ਦੇ ਪਲੇਅਰ ਹਾਕੀ ਸਿੱਖਣ ਲਈ ਹੈੱਡ ਕੋਚ ਪਰਮਿੰਦਰ ਸਿੰਘ ਰਾਏ, ਕੋਚ ਸਿਮਰ, ਕੋਚ ਗਿੱਲ, ਕੋਚ ਰਵੀ, ਕੋਚ ਹਰਪ੍ਰੀਤ, ਕੋਚ ਜਗਦੀਪ ਬੱਲ ਆਦਿ ਨੂੰ ਸੰਪਰਕ ਕਰ ਸਕਦੇ ਹਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles