ਵਾਸ਼ਿੰਗਟਨ, 12 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੀ ਸੈਨੇਟ ਨੇ ਜਾਤ ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ ਕਰ ਦਿੱਤਾ। ਬਿੱਲ ਨੂੰ ਇੱਕ ਦੇ ਮੁਕਾਬਲੇ 34 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਕੈਲੀਫੋਰਨੀਆ ਆਪਣੇ ਵਿਤਕਰੇ ਵਿਰੋਧੀ ਕਾਨੂੰਨਾਂ ਵਿਚ ਜਾਤ ਨੂੰ ਜੋੜਨ ਵਾਲਾ ਪਹਿਲਾ ਅਮਰੀਕੀ ਰਾਜ ਬਣ ਜਾਵੇਗਾ।
ਕੈਲੀਫੋਰਨੀਆ ਦੀ ਸੈਨੇਟਰ ਆਇਸ਼ਾ ਵਹਾਬ ਵੱਲੋਂ ਪੇਸ਼ ਕੀਤਾ ਗਿਆ ਐੱਸ.ਬੀ. 403, ਮੌਜੂਦਾ ਕਾਨੂੰਨ ਵਿਚ ਜਾਤ ਨੂੰ ਜੋੜਦਾ ਹੈ। ਇਹ ਕਾਨੂੰਨ ਕੈਲੀਫੋਰਨੀਆ ਰਾਜ ਦੇ ਸਾਰੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ। ਸਿਆਟਲ ਕੌਂਸਲ ਮੈਂਬਰ ਇਕ ਹੋਰ ਮੈਂਬਰ ਨੇ ਕੈਲੀਫੋਰਨੀਆ ਸਟੇਟ ਸੈਨੇਟ ਵੱਲੋਂ ਐੱਸ.ਬੀ. 403 ਪਾਸ ਕੀਤੇ ਜਾਣ ਦਾ ਸਵਾਗਤ ਕੀਤਾ।