#AMERICA

ਕੈਲੀਫੋਰਨੀਆ ਸੂਬਾ ਅਮਰੀਕਾ ਦਾ ਪਹਿਲਾ ਸਟੇਟ ਬਣਿਆਂ ਜਿਸ ਵਿੱਚ ਜਾਤੀ ਵਿਤਕਰੇ ਦਾ ਵਿਰੋਧੀ ਬਿੱਲ ਐਸਬੀ- 403 ਹੋਇਆ ਪਾਸ

ਨਿਊਯਾਰਕ/ ਟੌਰਾਂਟੋ , 7 ਜੁਲਾਈ (ਰਾਜ ਗੋਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ)-ਕੈਲੀਫੋਰਨੀਆ ਸੂਬਾ ਜੋ ਅਮਰੀਕਾ ਦਾ ਪਹਿਲਾ ਸੂਬਾ ਬਣਿਆ ਹੈ ਜਿਥੇ ਜਾਤੀ ਵਿਤਕਰੇ ਦਾ ਵਿਰੋਧੀ ਬਿੱਲ ਐਸਬੀ – 403 ਪਾਸ ਹੋਇਆ ਹੈ ਅਮਰੀਕਾ ਦੇ ਸਭ ਤੋ ਅਮੀਰ ਸੂਬੇ ਕੈਲੀਫੋਰਨੀਆ ਵਿੱ ਚ ਜਾਤੀ ਵਿਤਕਰੇ ਵਿਰੁੱਧ ਬਿੱਲ ਐਸਬੀ- 403 ਪਾਸ ਹੋ ਗਿਆ ਹੈ ਜੋ ਕਿ ਅਫਗਾਨ-ਅਮਰੀਕਨ ਮੂਲ ਦੀ ਫਰੀਮਾਂਟ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੈਨੇਟਰ ਆਇਸ਼ਾ ਵਹਾਬ ਵੱਲੋ ਲਿਆਂਦਾ ਗਿਆ ਸੀ, ਅਤੇ ਹੁਣ ਕੈਲੀਫੋਰਨੀਆ ਵਿੱਚ ਜਾਤ-ਪਾਤ ਆਧਾਰਿਤ ਵਿਤਕਰੇ ਕਰਨ ਵਾਲਿਆਂ ਖਿਲਾਫ ਹੁਣ ਕਾਨੂੰਨੀ ਕਾਰਵਾਈ ਕੀਤੀ ਜਾ ਸਕੇਗੀ।ਦੱਸਣਯੋਗ ਹੈ ਕਿ ਪਹਿਲਾਂ ਇਹ ਬਿੱਲ ਕੈਲੀਫੋਰਨੀਆ ਦੀ ਸੈਨੇਟ ਵਿੱਚ ਪਾਸ ਹੋਇਆ ਸੀ।ਅਤੇ ਇਸ ਬਿੱਲ ਦਾ ਕੁਝ ਹਿੰਦੂ ਜੱਥੇਬੰਦੀਆਂ ਵੱਲੋ ਵਿਰੋਧ ਵੀ ਕੀਤਾ ਗਿਆ ਸੀ, ਇਸਤੋਂ ਪਹਿਲਾਂ ਅਜਿਹਾ ਹੀ ਬਿੱਲ ਸਿਟੀ ਆਫ਼ ਸਿਆਟਲ ਅਤੇ ਟੌਰਾਂਟੋ ਸਕੂਲ ਬੋਰਡ ਵੱਲੋਂ ਵੀ ਪਾਸ ਕੀਤਾ ਜਾ ਚੁੱਕਾ ਹੈ। ਖਬਰਾਂ ਸਨ ਕਿ ਵੱਡੀਆਂ ਅਮਰੀਕਨ ਆਈਟੀ ਜਾਂ ਹੋਰ ਮਲਟੀਨੈਸ਼ਨਲ ਕੰਪਨੀਆਂ ਵਿੱਚ ਕਈ ਅਖੌਤੀ ਉੱਚ ਜਾਤੀ ਦੇ ਲੋਕ ਕੰਮ ਕਰਦੇ ਹਨ ਅਤੇ ਉਹ ਆਪਣੇ ਨਾਲ ਅਖੌਤੀ ਨੀਵੀਂ ਜਾਤ ਦੇ ਸਾਥੀ ਕਾਮਿਆਂ ਨਾਲ ਵਿਤਕਰਾ ਕਰਦੇ ਸਨ ਤੇ ਉਨ੍ਹਾਂ ਦੇ ਹੇਠਾਂ ਕੰਮ ਕਰਨੋਂ ਉਹ ਨਾਂਹ ਕਰ ਦਿੰਦੇ ਹਨ, ਇਹੋ ਜਿਹੇ ਦੋਸ਼ ਹੀ ਟੌਰਾਂਟੋ ਕੈਨੇਡਾ ਦੇ ਸਕੂਲਾਂ ਵਿੱਚ ਵੀ ਲੱਗੇ ਸਨ।

Leave a comment