#AMERICA

ਕੈਲੀਫੋਰਨੀਆ ਵਿਚ ਇਕ ਹਮਲਾਵਰ ਵੱਲੋਂ 3 ਲੋਕਾਂ ਦੀ ਹੱਤਿਆ, 9 ਜ਼ਖਮੀ

* ਇਕ ਨੂੰ ਛੁਰਾ ਮਾਰਿਆ ਤੇ 2 ਨੂੰ ਆਪਣੇ ਵਾਹਣ ਹੇਠਾਂ ਦਰੜਿਆ
ਸੈਕਰਾਮੈਂਟੋ, 5 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸੈਨਹੋਜੇ ਖੇਤਰ ਵਿਚ ਇਕ ਹਮਲਾਵਰ ਵੱਲੋਂ 3 ਵਿਅਕਤੀਆਂ ਦੀ ਹੱਤਿਆ ਕਰਨ ਤੇ 9 ਹੋਰ ਨੂੰ ਜ਼ਖਮੀ ਕਰ ਦੇਣ ਦੀ ਰਿਪੋਰਟ ਹੈ। ਦਿੱਤੀ। ਸੈਨਹੋਜੇ ਤੇ ਮਿਲਪਿਟਸ ਪੁਲਿਸ ਅਨੁਸਾਰ 31 ਸਾਲਾ ਸ਼ੱਕੀ ਦੋਸ਼ੀ ਕੈਵਿਨ ਪਰਕੌਰਾਨਾ ਜੋ ਇਸ ਸਮੇ ਪੁਲਿਸ ਹਿਰਾਸਤ ਵਿਚ ਹੈ , ਨੇ ਇਕ ਵਿਅਕਤੀ ਦੀ ਛੁਰਾ ਮਾਰ ਕੇ ਹੱਤਿਆ ਕੀਤੀ ਜਦ ਕਿ ਬਾਕੀ 2 ਨੂੰ ਆਪਣੇ ਵਾਹਣ ਹੇਠਾਂ ਦਰੜ ਦਿੱਤਾ। ਮਿਲਪਿਟਸ ਪੁਲਿਸ ਮੁੱਖੀ ਜੇਰਡ ਹਰਨਾਂਡੇਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼ੱਕੀ ਦੋਸ਼ੀ ਵਿਰੁੱਧ ਫੌਰੀ ਪ੍ਰਭਾਵਸ਼ਾਲੀ ਕਾਰਵਾਈ ਕਰਕੇ ਹੋਰ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਕਾਮਯਾਬ ਹੋਏ ਹਾਂ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ ਦਾ ਮਕਸਦ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਿਸ਼ਾਨ ਬਣਾਉਣਾ ਨਹੀਂ ਸੀ ਤੇ ਉਸ ਦਾ ਮਕਸਦ ਹਿੰਸਾ ਫੈਲਾਉਣਾ ਸੀ। ਸੈਨਹੋਜੇ ਪੁਲਿਸ ਮੁੱਖੀ ਐਨਥਨੀ ਮਾਟਾ ਅਨੁਸਾਰ ਦੋ ਸ਼ਹਿਰਾਂ ਵਿਚ ਹਿੰਸਾ ਕਰਨ ਲਈ ਪਰਕੌਰਾਨਾ ਵਿਰੁੱਧ ਸ਼ੱਕੀ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਜਾਣ ਦੀ ਸੰਭਾਵਨਾ ਹੈ।

 

Leave a comment