ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨਲੜੋਆਬੰਗਾ)-ਸਨਫਰਾਂਸਿਸਕੋ ਰਹਿੰਦੇ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਕਾਰਤਿਕ ਸੁਬਰਾਮਨੀਅਮ ਵੱਲੋਂ ਖਿੱਚੀ ਤਸਵੀਰ ਨੇ ਨੈਸ਼ਨਲ ਜੀਓਗਰਾਫ਼ਿਕ ‘ਪਿਕਚਰਜ਼ਆਫ ਦ ਯੀਅਰ’ ਸਲਾਨਾ ਐਵਾਰਡ ਜਿੱਤਿਆ ਹੈ। ਕਾਰਤਿਕ ਦੀ ਤਸਵੀਰ ਦਾ ਸਿਰਲੇਖ ‘ਡਾਂਸ ਆਫ ਦਾ ਈਗਲਜ਼’ ਸੀ ਜਿਸਦੀ ਨੈਸ਼ਨਲ ਜੀਓਗਰਾਫ਼ਿਕ ਦੇ ਜੱਜਾਂ ਵੱਲੋਂ 4 ਸ਼੍ਰੇਣੀਆਂ ਵਿਚ ਮੁਕਾਬਲੇ ਲਈ ਆਈਆਂ ਤਕਰੀਬਨ 5000 ਤਸਵੀਰਾਂ ਵਿਚੋਂ ਚੋਣ ਕੀਤੀ ਗਈ। ਇਸ ਦਿਲਕੱਸ਼ ਤਸਵੀਰ ਜੋ ਅਲਾਸਕਾ ਦੇ ‘ਚਿਲਕਟ ਬਲਡਈਗਲਪ੍ਰੀਜ਼ਰਵ’ ਵਿਚ ਖਿੱਚੀ ਗਈ ਹੈ, ਵਿਚ ਗਿਰਜਾਂ ਦਾ ਜੋੜਾ ਇਕ ਦਰਖਤ ਦੇ ਟਾਹਣੇ ਉਪਰ ਬੈਠਣ ਲਈ ਆਪਸ ਵਿਚ ਲੜਦਾ ਹੋਇਆ ਨਜਰ ਆ ਰਿਹਾ ਹੈ। ਇਹ ਤਸਵੀਰ ਨੈਸ਼ਨਲ ਜੀਓ ਗਰਾਫ਼ਿਕ ਮੈਗਜ਼ੀਨ ਦੇ ਮਈ ਅੰਕ ਵਿਚ ਪ੍ਰਮੁੱਖਤਾ ਨਾਲ ਛਾਪੀ ਜਾਵੇਗੀ।