ਸੈਕਰਾਮੈਂਟੋ, 12 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਕ੍ਰਿਕਟ ਦੀ ਵਧ ਰਹੀ ਲੋਕਪ੍ਰਿਯਤਾ ਦੇ ਦਰਮਿਆਨ ਵਿਸ਼ਵ ਪ੍ਰਸਿੱਧ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਮਿਲਪੀਟਸ, ਕੈਲੀਫੋਰਨੀਆ (ਸਾਂਟਾ ਕਲਾਰਾ ਕਾਊਂਟੀ) ਵਿਚ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ। ਕ੍ਰਿਕਕਿੰਗਡਮ ਕ੍ਰਿਕਟ ਅਕੈਡਮੀ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਹੋਏ ਸਮਾਗਮ ‘ਚ ਰੋਹਿਤ ਸ਼ਰਮਾ ਨੂੰ ਜੀ ਆਇਆਂ ਕਿਹਾ ਗਿਆ। ਸਮਾਗਮ ‘ਚ ਅਮਰੀਕਾ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਡਾਕਟਰ ਟੀ.ਵੀ. ਨਾਗੇਂਦਰ ਪ੍ਰਸਾਦ, ਵਿਧਾਇਕ ਅਲੈਕਸ ਲੀ, ਫਰੀਮਾਂਟ ਦੇ ਮੇਅਰ ਲਿਲੀ ਮੀ, ਮਿਲਪਿਟਸ ਮੇਅਰ ਕਾਰਮੈੱਨ ਮਨਟਾਨੋ ਤੇ ਸਨੀਵੇਲ ਕੌਂਸਲ ਮੈਂਬਰ ਰੁਸ ਮੈਲਟਨ ਹਾਜਰ ਸਨ। ਰੋਹਿਤ ਸ਼ਰਮਾ ਨੇ ਆਪਣੇ ਸੰਖੇਪ ਸੰਬੋਧਨ ‘ਚ ਕ੍ਰਿਕਟ ਨੂੰ ਜਮੀਨੀ ਪੱਧਰ ‘ਤੇ ਲੋਕਪ੍ਰਿਯ ਕਰਨ ਉਪਰ ਜ਼ੋਰ ਦਿੱਤਾ। ਰੋਹਿਤ ਸ਼ਰਮਾ ਦੇ ਕਾਰੋਬਾਰੀ ਭਾਈਵਾਲ ਚੇਤਨ ਸੂਰੀਯਾਵੰਸ਼ੀ ਨੇ ਸੋਸ਼ਲ ਮੀਡੀਆ ਉਪਰ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ।