ਨਿਊਯਾਰਕ, 25 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਵੱਲੋਂ ਐਲਾਨੇ 27 ਨਵੇਂ ਜੱਜਾਂ ਵਿੱਚ ਇੱਕ ਭਾਰਤੀ-ਅਮਰੀਕੀ ਅਟਾਰਨੀ ਵੀ ਸ਼ਾਮਲ ਹੈ। ਸਵੀਨਾ ਪੰਨੂ ਸਟੈਨਿਸਲੌਸ ਕਾਊਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਸੇਵਾ ਕਰੇਗੀ। ਪੰਨੂ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਯੂਨੀਵਰਸਿਟੀ ਆਫ਼ ਏਬਰਡੀਨ ਸਕੂਲ ਆਫ਼ ਲਾਅ ਤੋਂ ਮਾਸਟਰ ਆਫ਼ ਲਾਅ ਦੀ ਡਿਗਰੀ ਹਾਸਲ ਕੀਤੀ