#AMERICA

ਕੈਲੀਫੋਰਨੀਆ ‘ਚ ਜਾਤੀ ਆਧਾਰਿਤ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ

-ਬਿੱਲ ਨੂੰ ਪਾਸ ਕਰਨ ਦੇ ਪੱਖ ‘ਚ 34 ਅਤੇ ਵਿਰੋਧ ‘ਚ ਪਈ ਸਿਰਫ 1 ਵੋਟ
ਸੈਕਰਾਮੈਂਟੋ, 17 ਮਈ (ਪੰਜਾਬ ਮੇਲ)-ਅਮਰੀਕਾ ‘ਚ ਕੈਲੀਫੋਰਨੀਆ ਸਟੇਟ ਸੈਨੇਟ ਨੇ ਜਾਤੀ ਆਧਾਰਿਤ ਭੇਦਭਾਵ ‘ਤੇ ਪਾਬੰਦੀ ਲਗਾਉਣ ਲਈ ਵੀਰਵਾਰ ਨੂੰ ਇਕ ਬਿੱਲ ਪਾਸ ਕੀਤਾ। ਇਸ ਬਿੱਲ ਨੂੰ ਇਕ ਦੇ ਮੁਕਾਬਲੇ 34 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਨਾਲ ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਸੂਬੇ ਬਣ ਜਾਏਗਾ, ਜੋ ਆਪਣੇ ਭੇਦਭਾਵ ਰੋਕੂ ਬਿੱਲਾਂ ‘ਚ ਜਾਤੀ ਦੀ ਸ਼੍ਰੇਣੀ ਵੀ ਜੋੜੇਗਾ।
ਸੂਬੇ ਦੀ ਪ੍ਰਤੀਨਿਧੀ ਸਭਾ ਵਿਚ ਵੀ ਅਜਿਹਾ ਹੀ ਇਕ ਬਿੱਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ ਕਾਨੂੰਨ ਦਾ ਰੂਪ ਦੇਣ ਲਈ ਗਵਰਨਰ ਕੋਲ ਦਸਤਖ਼ਤ ਲਈ ਭੇਜਿਆ ਜਾਵੇਗਾ। ਕੈਲੀਫੋਰਨੀਆ ਦੀ ਸੈਨੇਟਰ ਆਯਸ਼ਾ ਵਹਾਬ ਵੱਲੋਂ ਪੇਸ਼ ਕੀਤਾ ਬਿੱਲ ‘ਐੱਸ.ਬੀ. 403’ ਇਕ ਮੌਜੂਦਾ ਕਾਨੂੰਨ ‘ਚ ਜਾਤੀ ਨੂੰ ਸੁਰੱਖਿਅਤ ਸ਼੍ਰੇਣੀ ਦੇ ਰੂਪ ਵਿਚ ਜੋੜਦਾ ਹੈ।
ਬਿੱਲ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਕੈਲੀਫੋਰਨੀਆ ‘ਚ ਜਾਤ ਦੇ ਆਧਾਰ ‘ਤੇ ਵਿਤਕਰਾ ਕਰਦਾ ਹੈ, ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਬਿੱਲ ਨੂੰ ਪਾਸ ਕਰਨ ਦੇ ਪੱਖ ‘ਚ 34 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ‘ਚ ਸਿਰਫ 1 ਵੋਟ ਪਈ। ਇਹ ਕਾਨੂੰਨ ਕੈਲੀਫੋਰਨੀਆ ਰਾਜ ਦੇ ਸਾਰੇ ਲੋਕਾਂ ਨੂੰ ਸਾਰੇ ਵਪਾਰਕ ਅਦਾਰਿਆਂ ਵਿਚ ਰਿਹਾਇਸ਼, ਸਹੂਲਤਾਂ, ਵਿਸ਼ੇਸ਼ ਅਧਿਕਾਰਾਂ ਜਾਂ ਸੇਵਾਵਾਂ ਦੇ ਬਰਾਬਰ ਅਧਿਕਾਰ ਦੇਵੇਗਾ।

Leave a comment